Skip to content
Independent perspectives. Global stories.
BREAKING

ਮੋਦੀ ਦੀ ਯਾਤਰਾ ਮਗਰੋਂ 2 ਅਮਰੀਕੀ ਸੀਨੇਟਰ ਭਾਰਤ ਜਾਣ ਦੀ ਤਿਆਰੀ ‘ਚ

Share this story

ਵਾਸ਼ਿੰਗਟਨ, 3 ਅਕਤੂਬਰ (ਪੀ. ਟੀ.)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ  ਸਫਲ ਯਾਤਰਾ ਮਗਰੋਂ 2 ਚੋਟੀ ਦੇ ਅਮਰੀਕੀ ਸੀਨੇਟਰ ਭਾਰਤ ਜਾਣ ਦੀ ਤਿਆਰੀ ‘ਚ ਹਨ। ਅਮਰੀਕੀ ਸੀਨੇਟਰ ਏਂਗੁਸ ਕਿੰਗ ਸੀਨੇਟ ਅਤੇ ਟਿਮ ਕਾਇਨੇ 6 ਅਕਤੂਬਰ ਤੋਂ 11 ਅਕਤੂਬਰ ਤਕ ਆਪਣੇ ਭਾਰਤ ਦੌਰੇ ‘ਚ ਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਮੁੰਬਈ ‘ਚ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਕਾਇਨੇ  ਦੇ ਸੀਨੇਟਰ ਏਂਗੁਸ ਕਿੰਗ ਸੀਨੇਟ ਦੀਆਂ ਹਥਿਆਰਬੰਦ ਸੇਵਾ ਅਤੇ ਖੁਫੀਆ ਕਮੇਟੀਆਂ ਦੇ ਮੈਂਬਰ ਹਨ ਜਦਕਿ ਵਰਜੀਨੀਆ ਦੇ ਸੀਨੇਟਰ ਟਿਮ ਕਾਇਨੇ ਪੂਰਬੀ, ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਸੀਨੇਟ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਦੇ ਪ੍ਰਧਾਨ ਹਨ। ਇਹ ਦੋਵੇਂ ਸੀਨੇਟਰ ਨਵੀਂ ਦਿੱਲੀ ਅਤੇ ਮੁੰਬਈ ਜਾਣਗੇ।

WRITTEN BY