ਨਵੀਂ ਦਿੱਲੀ, 3 ਅਕਤੂਬਰ (ਪੀ. ਟੀ.)- ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਨੇ ਆਪਣੇ ਸਾਰੇ ਕਾਰੋਬਾਰੀ ਮੈਂਬਰ ਤੋਂ ਉਨ੍ਹਾਂ ਦੇ ਗਾਹਕਾਂ ਦੇ ਮੋਬਾਈਲ ਨੰਬਰ ਅਤੇ ਈ-ਮੇਲ ਪਤੇ 10 ਅਕਤੂਬਰ ਤੱਕ ਉਪਲਬਧ ਕਰਵਾਉਣ ਦੇ ਲਈ ਕਿਹਾ ਗਿਆ ਹੈ, ਤਾਂ ਜੋ ਉਨ੍ਹਾਂ ਨੂੰ ਵਪਾਰ ਤੋਂ ਸਬੰਧਤ ਗਤੀਵਿਧੀਆਂ ਦੇ ਬਾਰੇ ਵਿਚ ਤੁਰੰਤ ਸੂਚਨਾ ਦਿੱਤੀ ਜਾ ਸਕੇ।ਇਹ ਦੂਜੀ ਵਾਰ ਹੈ ਕਿ ਜਦੋਂ ਨੈਸ਼ਨਲ ਸਟਾਕ ਐਕਸਚੇਂਜ ਨੇ ਆਪਣੇ ਮੈਂਬਰਾਂ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਦੇ ਲਈ ਦਿੱਤੇ ਗਏ ਸਮੇਂ ਨੂੰ ਵਧਾਇਆ ਹੈ।ਐੱਨ.ਐੱਸ.ਈ. ਨੇ ਇਕ ਸਰਕੁਲਰ ਵਿਚ ਕਿਹਾ ਕਿ ਆਪਣੇ ਗਾਹਕਾਂ ਦੇ ਬਾਰੇ ਵਿਚ ਸੂਚਨਾ ਉਪਲਬਧ ਕਰਵਾਉਣ ਦੇ ਸਮੇਂ ਨੂੰ ਸਤੰਬਰ 2014 ਤੋਂ ਵਧਾ ਕੇ 10 ਅਕਤੂਬਰ 2014 ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲੇ ਐੱਨ.ਐੱਸ.ਈ. ਨੇ ਗਾਹਕਾਂ ਦੀ ਸੂਚਨਾ ਉਪਲਬਧ ਕਰਵਾਉਣ ਦੇ ਲਈ 19 ਅਗਸਤ ਤੱਕ ਦਾ ਸਮਾਂ ਨਿਰਧਾਰਤ ਕੀਤਾ ਸੀ। ਨਿਵੇਸ਼ਕ ਦੇ ਕੋਲ ਮੋਬਾਈਲ ਅਤੇ
ਈ-ਮੇਲ ਪਤਾ ਨਹੀਂ ਹੋਣ ਦੀ ਸਥਿਤੀ ‘ਚ ਬ੍ਰੋਕਰ ਨੂੰ ਉਨ੍ਹਾਂ ਤੋਂ ਵੇਰਵਾ ਲੈਣਾ ਹੋਵੇਗਾ ਅਤੇ ਇਸ ਬਾਰੇ ਵਿਚ ਆਨਲਾਈਨ ਯੂਨਿਕ ਕਲਾਈਂਟ ਕੋਡ (ਯੂ.ਐੱਸ.ਸੀ.) ਵਿਚ ਇਸ ਦੀ ਜਾਣਕਾਰੀ ਦੇਣੀ ਹੋਵੇਗੀ।



