Skip to content
Independent perspectives. Global stories.
BREAKING

ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ

Share this story

Page-1_28 ਬਰਨਾਲਾ, 3 ਅਕਤੂਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਬਧੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵਿਜੇ ਦਸਮੀ ਦੁਸਹਿਰਾ ਦਾ ਪਵਿੱਤਰ ਤਿਉਹਾਰ ਅੱਜ ਬਰਨਾਲਾ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਭਾਰਤੀਆ ਸਨਾਤਨ ਮਹਾਵੀਰ ਦਲ ਰਜਿ. ਬਰਨਾਲਾ ਅਤੇ ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਬਰਨਾਲਾ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਗਿਆ। ਇਸ ਮੌਕੇ ਭਾਰਤੀਆ ਸਨਾਤਨ ਮਹਾਵੀਰ ਦਲ ਵੱਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਲੁਧਿਆਣਾ ਦੇ ਬੈਂਡ ਨੇ ਧਾਰਮਿਕ ਧੁਨਾਂ ਨਾਲ ਲੋਕਾਂ ਦਾ ਖਿੱਚ ਦਾ ਕੇਂਦਰ ਬਣਿਆ ਉਥੇ ਬਹੁਤ ਹੀ ਸੁੰਦਰ ਝਾਕੀਆਂ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਸਨ। ਅਤੇ ਮੇਲੇ ਦਾ ਪ੍ਰਬੰਧ ਸ੍ਰੀ ਗਣੇਸ਼ ਡਰਾਮਾਟਿਕ ਕਲੱਬ ਵੱਲੋਂ ਕੀਤਾ ਗਿਆ। ਜਿਸ ਵਿੱਚ ਇਸ ਬਾਰ ਤਿੰਨ ਬੁੱਤਾਂ ਦੀ ਥਾਂ ਛੇ ਬੁੱਤ

ਲਗਾਏ ਗਏ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ•ਾ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਮੰਚ ’ਤੇ ਸ਼ੁਸੋਭਿਤ ਸਨ। ਲੋਕਾਂ ਨੇ ਜਿੱਥੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ ਉੱਥੇ ਬੁੱਤਾਂ ਨੂੰ ਅੱਗ ਲਗਾਏ ਜਾਣ ਦਾ ਵੀ ਆਨੰਦ ਉਠਾਇਆ।

WRITTEN BY