Skip to content
Independent perspectives. Global stories.
BREAKING

ਦੁਸਹਿਰੇ ਮੌਕੇ ਮਨ ਦੀਆਂ 10 ਬੁਰਾਈਆਂ ਨੂੰ ਖ਼ਤਮ ਕੀਤਾ ਜਾਵੇ : ਪ੍ਰਧਾਨ ਮੰਤਰੀ

Share this story

Page-1_20  ਨਵੀਂ ਦਿੱਲੀ, 3 ਅਕਤੂਬਰ (ਪੀ. ਟੀ)- ਸੋਸ਼ਲ ਮੀਡੀਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹੁਣ ਰੇਡੀਓ ਦੇ ਜਰੀਏ ਲੋਕਾਂ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੇ ਆਕਾਸ਼ਵਾਣੀ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਲੀਨ ਇੰਡੀਆ, ਖਾਦੀ, ਮੰਗਲ ਮਿਸ਼ਨ ਨਾਲ ਜਨਤਾ ਨੂੰ ਜੁੜਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਦੁਸਹਿਰੇ ਦੇ ਮੌਕੇ ‘ਚ ਮਨ ਦੀਆਂ 10 ਬੁਰਾਈਆਂ ਨੂੰ ਖ਼ਤਮ ਕੀਤਾ ਜਾਵੇ। ਆਪਣੇ ਅੰਦਰ ਦੀ ਸ਼ਕਤੀ ਵਧਾਉਣੀ ਹੋਵੇਗੀ। ਖ਼ੁਦ ਵੀ ਸਫ਼ਾਈ ਕਰੋ ਅਤੇ ਆਪਣੇ ਸਾਥੀਆਂ ਨੂੰ ਵੀ ਸਫ਼ਾਈ ਲਈ ਪ੍ਰੇਰਿਤ ਕਰੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਹੀਨੇ ‘ਚ ਇਕ ਜਾਂ ਦੋ ਵਾਰ ਐਤਵਾਰ ਨੂੰ ਜਨਤਾ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ। ਜਦੋਂ ਵੀ ਸਮਾਂ ਮਿਲੇਗਾ ਉਹ ਜਨਤਾ ਨਾਲ ਜ਼ਰੂਰ ਗੱਲ ਕਰਨਗੇ। ਉਨ੍ਹਾਂ ਨੇ ਐਤਵਾਰ ਸਵੇਰੇ 11 ਵਜੇ ਫਿਰ ਮਿਲਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਦੇਸ਼ ਸਰਕਾਰਾਂ ਦਾ ਨਹੀਂ ਬਲਕਿ ਜਨਤਾ ਦਾ ਹੈ। ਲੋਕਾਂ ਨੂੰ ਦੇਸ਼ ਲਈ

ਮਿਲ ਕੇ ਅੱਗੇ ਆਉਣਾ ਚਾਹੀਦਾ ਹੈ ਤੇ ਇਹ ਦੇਸ਼ ਪਿੰਡਾਂ ਦਾ , ਗ਼ਰੀਬਾਂ ਦਾ ਤੇ ਮਹਿਲਾਵਾਂ ਸਮੇਤ ਸਾਰਿਆਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਯਾਤਰਾ ਲਈ ਜਨਤਾ ਨੂੰ ਸ਼ੁਰੂਆਤ ਕਰਨੀ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ‘ਚ ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦੇ ਹੋਏ ਸ਼ੇਰ ਅਤੇ ਭੇਡ ਦੀ ਕਹਾਣੀ ਵੀ ਸੁਣਾਈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦੇਸ਼ ਦੇ ਲੋਕ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਲਈ ਕਈ ਸੁਝਾਅ ਦੇ ਰਹੇ ਹਨ, ਜਿਵੇਂ ਕਈ ਲੋਕ ਬਚਪਨ ਤੋਂ ਹੀ ਹੁਨਰ ਵਿਕਾਸ ਸ਼ੁਰੂ ਕਰਨ ‘ਤੇ ਜ਼ੋਰ ਦੇ ਰਹੇ ਹਨ।

WRITTEN BY