ਮਹਿਲਾ ਕਬੱਡੀ ਟੀਮ ਨੇ ਵੀ ਜਿੱਤਿਆ ਸੋਨ ਤਗਮਾ
ਇੰਚਿਓਨ, 3 ਅਕਤੂਬਰ (ਪੀ. ਟੀ.)- ਭਾਰਤੀ ਮਰਦਾਂ ਦੀ ਕਬੱਡੀ ਟੀਮ ਨੇ ਸਖਤ ਮੁਕਾਬਲੇ ‘ਚ ਈਰਾਨ ਦੀ ਮਰਦਾਂ ਦੀ ਕਬੱਡੀ ਟੀਮ ਨੂੰ 27-25 ਨਾਲ ਹਰਾ ਕੇ ਏਸ਼ੀਆਡ ‘ਚ ਲਗਾਤਾਰ 7ਵੀਂ ਵਾਰ ਸੋਨ ਤਗਮਾ ਹਾਸਲ ਕੀਤਾ। ਭਾਰਤੀ ਟੀਮ ਲਗਾਤਾਰ 1990 ਤੋਂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਹਾਸਲ ਕਰ ਰਹੀ ਹੈ। ਗੌਰਤਲਬ ਹੈ ਕਿ ਮਰਦਾਂ ਦੀ ਕਬੱਡੀ ਟੀਮ ਨੂੰ 1990 ਤੋਂ ਏਸ਼ੀਆਈ ਖੇਡਾਂ ‘ਚ ਸ਼ਾਮਲ ਕੀਤਾ ਗਿਆ ਸੀ। ਈਰਾਨ ਦੀ ਟੀਮ ਪਿਛਲੀ ਵਾਰ ਦੀਆਂ ਏਸ਼ੀਆਈ ਖੇਡਾਂ ‘ਚ ਵੀ ਦੂਸਰੇ ਨੰਬਰ ‘ਤੇ ਰਹੀ ਸੀ। ਈਰਾਨ ਦੀ ਟੀਮ ਨੇ ਭਾਰਤੀ ਟੀਮ ਨੂੰ ਸਖਤ ਮੁਕਾਬਲਾ ਦਿੰਦੇ ਹੋਏ ਪਹਿਲੇ 20 ਮਿੰਟਾਂ ‘ਚ ਉਹ ਭਾਰਤੀ ਟੀਮ ਤੋਂ 10 ਅੰਕਾਂ ਦੀ ਬੜ੍ਹਤ ‘ਤੇ ਸੀ। ਮੈਚ ਦੇ 37ਵੇਂ ਮਿੰਟ ‘ਚ ਆ ਕੇ ਭਾਰਤੀ ਟੀਮ ਕੁਝ ਬੜ੍ਹਤ ਬਣਾਉਣ ‘ਚ
ਕਾਮਯਾਬ ਰਹੀ।ਇਸੇ ਦੌਰਾਨ ਅੱਜ ਭਾਰਤੀ ਮਹਿਲਾ ਕਬੱਡੀ ਟੀਮ ਨੇ ਈਰਾਨ ਦੀ ਮਹਿਲਾ ਕਬੱਟੀ ਟੀਮ ਨੂੰ 31-21 ਨਾਲ ਹਰਾ ਕੇ ਏਸ਼ੀਆਈ ਖੇਡਾਂ ’ਚ ਲਗਾਤਾਰ ਦੂਸਰੀ ਵਾਰ ਸੋਨ ਤਗਮਾ ਜਿੱਤ ਲਿਆ ਹੈ।



