ਨਾਭਾ, 2 ਅਕਤੂਬਰ (ਕਰਮਜੀਤ ਸੋਮਲ)- ਈਦ ਉਲ ਜੁਹਾ ਦੀ ਨਮਾਜ਼ ਈਦਗਾਹ ਨੇੜੇ ਨਵੀਂ ਸਬਜ਼ੀ ਮੰਡੀ ਨਾਭਾ ਵਿਖੇ 6 ਅਕਤੂਬਰ ਨੂੰ ਸਵੇਰੇ ਠੀਕ 8.30 ਵਜੇ ਹੋਵੇਗੀ। ਇਹ ਜਾਣਕਾਰੀ ਮੁਹੰਮਦ ਹਨੀਫ ਵੱਲੋਂ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿਚ ਕਹੀ ਗਈ। ਉਨ੍ਹਾਂ ਦੱਸਿਆ ਕਿ ਸਮੁੱਚੇ ਭਾਈਚਾਰੇ ਦੇ ਭਾਰੀ ਇਕੱਠ ਵਿਚ ਹਲਕਾ ਇੰਚਾਰਜ ਸ੍ਰੀ ਮੱਖਣ ਸਿੰਘ ਲਾਲਕਾ ਅਤੇ ਹਲਕਾ ਵਿਧਾਇਕ ਸ. ਸਾਧੂ ਸਿੰਘ ਧਰਮਸੋਤ ਵਿਸੇਸ਼ ਤੌਰ ਤੇ ਪਹੁੰਚ ਰਹੇ ਹਨ।



