ਕਿਰਨਾਹਰ (ਪੱਛਮੀ ਬੰਗਾਲ), 2 ਅਕਤੂਬਰ (ਪੀ. ਟੀ.)- ਸਵੱਛ ਭਾਰਤ ਅਭਿਆਨ ਵਿਚ ਹਿੱਸਾ ਲੈਂਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਕਿਹਾ ਕਿ ਹਰੇਕ ਭਾਰਤੀ ਨੂੰ ਹਰ ਰੋਜ਼ ਦੋ ਘੰਟੇ ਜਾਂ ਸਾਲ ਵਿਚ ਘੱਟੋ ਘੱਟ 100 ਘੰਟੇ ਸਫਾਈ ਨੂੰ ਸਮਰਪਤਿ ਕਰਨੇ ਚਾਹੀਦੇ ਹਨ। ਦੇਸ਼ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਸਹੁੰ ਚੁਕਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਫਾਈ ਲਈ ਆਲ ਦੁਆਲਾ ਸਾਫ ਰੱਖਣਾ ਵਧੀਆ ਤਰੀਕਾ ਹੈ ਜਿਸ ਨਾਲ ਇਕ ਨਾਗਰਿਕ ਦੇਸ਼ ਦੀ ਸੇਵਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਫਾਈ ਰੱਖਣ ਲਈ ਸਰਕਾਰ ਦੀ ਪਹਿਲਕਦਮੀ ਤੋਂ ਇਲਾਵਾ ਹਰੇਕ ਭਾਰਤੀ ਨੂੰ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੀਦਾ ਹੈ। ਰਾਸ਼ਟਰਪਤੀ ਜਿਨ੍ਹਾਂ ਕਿਰਨਹਾਰ ਸ਼ਿਬ ਚੰਦਰਾ ਹਾਈ ਸਕੂਲ ਜਿਥੋਂ ਉਨ੍ਹਾਂ ਸਕੂਲ ਪੱਧਰ ਦੀ ਵਿਦਿਆ ਗ੍ਰਹਿ ਕੀਤੀ ਸੀ ਵਿਖੇ ਇਸ ਮਿਸ਼ਨ ਵਿਚ ਹਿੱਸਾ ਲਿਆ ਨੇ ਕਿਹਾ ਕਿ ਇਹ ਉਹ ਸੰਸਥਾ ਹੈ ਜਿਥੋਂ ਉਨ੍ਹਾਂ ਸਫਾਈ ਦੇ ਮਹੱਤਵ ਨੂੰ ਮਨ ਵਿਚ ਗ੍ਰਹਿਣ ਕੀਤਾ। ਉਨ੍ਹਾਂ ਕਿਹਾ ਕਿ
ਸਕੂਲ ਦੀ ਇਮਾਰਤ ਦੀਆਂ ਕੰਧਾਂ ‘ਤੇ ਸਫਾਈ ਦਾ ਸੁਨੇਹੇ ਲਿਖੇ ਹੁੰਦੇ ਹਨ ਜਿਹੜੇ ਵਿਦਿਆਰਥੀਆਂ ਦੇ ਮਨਾਂ ‘ਤੇ ਛਾਪ ਛੱਡਦੇ ਹਨ।



