Skip to content
Independent perspectives. Global stories.
BREAKING

ਧਨੌਲਾ ਅੰਦਰ ਮੀਟਰਾਂ ਦੀ ਚੈਕਿੰਗ ਸ਼ੁਰੂ

Share this story

ਬਰਨਾਲਾ, ਧਨੌਲਾ, 2 ਅਕਤੂਬਰ (ਰਾਮ ਸਿੰਘ ਧਨੌਲਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵੱਲੋਂ ਜਿੱਥੇ ਖਪਤਕਾਰਾਂ ਵੱਲੋਂ ਬਿਜਲੀ ਦੀ ਚੋਰੀ ਰੋਕਣ ਲਈ ਕਰੋੜਾਂ ਰੁਪਏ ਖਰਚ ਕੇ ਮੀਟਰ ਘਰਾਂ ਤੋਂ ਬਾਹਰ ਕੱਢ ਕੇ ਸੂਬਾ ਪੱਧਰ ’ਤੇ ਬਿਜਲੀ ਚੋਰੀ ਨੂੰ ਰੋਕਣ ਦਾ ਭਰੂਪਰ ਯਤਨ ਕੀਤਾ ਗਿਆ ਹੈ, ਪਿੰਡਾਂ ਕਸਬਿਆਂ ’ਚ ਲੱਖਾਂ ਰੁਪਏ ਬਿਜਲੀ ਬਿਲਾਂ ਦੇ ਪਾਵਰਕਾਮ ਨੂੰ ਵਾਧੇ ਦੇ ਰੂਪ ’ਚ ਮੁਨਾਫਾ ਹੋਣਾ ਸ਼ੁਰੂ ਹੋਇਆ ਹੈ। ਪ੍ਰੰਤੂ ਉਥੇ ਹੀ ਪਾਵਰਕਾਮ ਦੇ ਇੱਕ ਮੁਲਾਜ਼ਮ ਜਸਪਾਲ ਸਿੰਘ ਪਹਾੜੀਆ ਵੱਲੋਂ ਕਥਿਤ ਭ੍ਰਿਸ਼ਟ ਕਾਰਵਾਈਆਂ ਕਰਦਿਆਂ ਖਪਤਕਾਰਾਂ ਦੀ ਮਿਲੀਭੁਗਤ ਨਾਲ ਮੀਟਰਾਂ ਦੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਟਾਇਮਜ਼ ਦੇ ਇਸ ਸਟਾਫਰ ਵੱਲੋਂ ਖਪਤਕਾਰ ਵੱਲੋਂ ਬਿਜਲੀ ਮੁਲਾਜ਼ਮ ਜਸਪਾਲ ਸਿੰਘ ਪਹਾੜੀਆ ਵੱਲੋਂ ਮੀਟਰਾਂ ਨਾਲ ਛੇੜਛਾੜ ਦੀ ਸ਼ਿਕਾਇਤ ਹੈਡਿੰਗ ਨਾਲ ਇੱਕ ਅਕਤੂਬਰ ਦੇ ਅਖਬਾਰ ’ਚ ਖਬਰ ਪ੍ਰਕਾਸ਼ਿਤ ਹੋਈ ਸੀ। ਉਸ ਖਬਰ ਦਾ ਅਸਰ ਉਸ ਸਮੇਂ ਦੇਖਣ

ਨੂੰ ਮਿਲਿਆ ਜਦੋਂ ਪਾਵਰਕਾਮ ਦੀ ਵਿਸ਼ੇਸ਼ ਟੀਮ ਵੱਲੋਂ ਮੰਡੀ ਧਨੌਲਾ ਅੰਦਰ ਮਕਾਨਾਂ ਤੋਂ ਬਾਹਰ ਲੱਗੇ ਮੀਟਰ ਬਕਸੇ ਖੁੱਲ੍ਹਵਾ ਕੇ ਮੀਟਰ ਚੈੱਕ ਕੀਤੇ ਗਏ। ਇਸ ਸਬੰਧੀ ਐਸ ਡੀ ਓ ਪਾਵਰਕਾਮ ਨੇ ਦੱਸਿਆ ਕਿ ਉਕਤ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਮੀਟਰਾਂ ਨਾਲ ਛੇੜਛਾੜ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮੁਲਾਜ਼ਮ ਵੱਲੋਂ ਮੀਟਰਾਂ ਨਾਲ ਕੀਤੀਆਂ ਛੇੜਖਾਨੀਆਂ ਦਾ ਖੁਲਾਸਾ ਸਾਡਾ ਇਹ ਰਿਪੋਰਟਰ ਕਰਨ ਜਾ ਰਿਹਾ ਹੈ। ਇਸ ਮੌਕੇ ਪਾਵਰਕਾਮ ਦੀ ਟੀਮ ਵੱਲੋਂ ਕਈ ਮੀਟਰ ਬਕਸੇ ਖੋਲ੍ਹ ਕੇ ਜਾਂਚ ਕੀਤੀ ਗਈ ਹੈ ਤੇ ਰਿਪੋਰਟ ਆਉਣੀ ਬਾਕੀ ਹੈ। ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

WRITTEN BY