Skip to content
Independent perspectives. Global stories.
BREAKING

ਯੂ ਪੀ ’ਚ ਗੋਰਖਪੁਰ ਨੇੜੇ ਦੋ ਰੇਲਾਂ ਦੀ ਟੱਕਰ ’ਚ 14 ਮੌਤਾਂ

Share this story

ਗੋਰਖਪੁਰ, 1 ਅਕਤੂਬਰ (ਪੀ. ਟੀ.)- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ’ਚ ਬਰੌਨੀ ਐਕਸਪ੍ਰੈੱਸ ਦੇ ਪਟੜੀ ਤੋਂ ਉਤਰੇ ਡੱਬਿਆਂ ਦੀ ਨਾਲ ਦੀ ਪਟੜੀ ਤੋਂ ਜਾ ਰਹੀ ਕ੍ਰਿਸ਼ਕ ਐਕਸਪ੍ਰੈੱਸ ਦੇ ਇੰਜਨ ਨਾਲ ਟੱਕਰ ਹੋ ਗਈ, ਜਿਸ ਨਾਲ 14 ਯਾਤਰੀਆਂ ਦੀ ਮੌਤ ਹੋ ਗਈ ਅਤੇ 45 ਲੋਕ ਜ਼ਖਮੀ ਹੋ ਗਏ। ਪੂਰਬੀ-ਉੱਤਰੀ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਅਲੋਕ ਸਿੰਘ ਨੇ ਦੱਸਿਆ ਕਿ ਰਾਤ 10 ਵੱਜ ਕੇ 47 ਮਿੰਟ ’ਤੇ ਗੋਰਖਪੁਰ ਤੇ ਕੈਂਟ ਰੇਲਵੇ ਸਟੇਸ਼ਨਾਂ ਵਿਚਕਾਰ ਨੰਦਾ ਨਗਰ ਰੇਲਵੇ ਕਰਾਸਿੰਗ ਕੋਲ ਲਖਨਊ ਤੋਂ ਬਰੌਨੀ ਜਾ ਰਹੀ ਐਕਸਪ੍ਰੈੱਸ ਦੇ ਪਿੱਛੇ ਤਿੰਨ ਡੱਬੇ ਦੁਰਘਟਨਾ ਗ੍ਰਸਤ ਹੋ ਕੇ ਲੀਹੋ ਲੱਥ ਗਏ। ਬਰੌਨੀ ਐਕਸਪ੍ਰੈੱਸ ਦੇ ਇਨ੍ਹਾਂ ਡੱਬਿਆਂ ਦੀ ਨਾਲ ਦੀ ਪਟੜੀ ’ਤੇ ਜਾ ਰਹੀ ਕ੍ਰਿਸ਼ਕ ਐਕਸਪ੍ਰੈੱਸ ਦੇ ਇੰਜਨ ਨਾਲ ਟੱਕਰ ਹੋ ਗਈ।

WRITTEN BY