ਬਰੇਲੀ, 1 ਅਕਤੂਬਰ (ਪੀ. ਟੀ.)- ਉਤਰ ਪ੍ਰਦੇਸ਼ ਦੇ ਬਰੇਲੀ ਏਅਰ ਬੇਸ ਤੋਂ ਉਡਾਣ ਭਰਨ ਦੇ ਕੁਝ ਸਮਾਂ ਬਾਅਦ ਸੈਨਾ ਦਾ ਇਕ ਹੈਲੀਕਾਪਟਰ ਅੱਜ ਦੁਰਘਟਨਾਗ੍ਰਸਤ ਹੋ ਗਿਆ, ਜਿਸ ਨਾਲ ਉਸ ‘ਚ ਸਵਾਰ ਦੋ ਪਾਈਲਟਾਂ ਅਤੇ ਇਕ ਇੰਜੀਨੀਅਰ ਦੀ ਮੌਤ ਹੋ ਗਈ। ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਰਘਟਨਾ ਅੱਜ ਸਵੇਰੇ ਹੋਈ। ਸੂਤਰਾਂ ਅਨੁਸਾਰ ਹੈਲੀਕਾਪਟਰ ਨਿਯਮਿਤ ਉਡਾਣ ‘ਤੇ ਸੀ। ਦੇਖਣ ਵਾਲਿਆਂ ਨੇ ਕਿਹਾ ਕਿ ਉਡਾਣ ਭਰਨ ਦੇ ਤਤਕਾਲ ਬਾਅਦ ਹੈਲੀਕਾਪਟਰ ਸੰਕਟ ‘ਚ ਦਿਸਿਆ।



