Skip to content
Independent perspectives. Global stories.
BREAKING

ਵੈੱਬ ਸੁਵਿਧਾ ਅਤੇ ਰਾਈਟ ਟੂ ਸਰਵਿਸ ਇਨਫ਼ਾਰਮੇਸ਼ਨ ਸਿਸਟਮ ਦੇ ਅਧਿਐਨ ਲਈ ਕਮੇਟੀ ਗਠਿਤ

Share this story

ਚੰਡੀਗੜ੍ਹ, 1 ਅਕਤੂਬਰ (ਪੀ. ਟੀ.)- ਪੰਜਾਬ ਸੇਵਾ ਦਾ ਅਧਿਕਾਰ ਕਮਿਸ਼ਨ ਵਲੋਂ ਅੱਜ ਅਧਿਕਾਰੀਆਂ ਦੀ ਚਾਰ ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ ਵਲੋਂ ਤਿਆਰ ਕੀਤੇ ਗਏ ਵੈੱਬ ਸੁਵਿਧਾ ਅਤੇ ਰਾਈਟ ਟੂ ਸਰਵਿਸ ਇਨਫ਼ਾਰਮੇਸ਼ਨ ਸਿਸਟਮ ਦੇ ਨਾਂ ਵਾਲੇ ਦੋ ਸਾਫ਼ਟਵੇਅਰ ਐਪਲੀਕੇਸ਼ਨਾਂ ਦਾ ਅਧਿਐਨ ਕਰੇਗੀ। ਇਕ ਸਰਕਾਰੀ ਬੁਲਾਰੇ ਮੁਤਾਬਿਕ ਇਸ ਕਮੇਟੀ ਵਿਚ ਐੱਸ.ਈ.ਐੱਮ.ਟੀ. ਦੇ ਮੁਖੀ ਰਜਨੀਸ਼ ਮਲਹੋਤਰਾ, ਸਟੇਟ ਇਨਫ਼ਾਰਮੈਟਿਕਸ ਅਫ਼ਸਰ ਐੱਨ.ਆਈ.ਸੀ. ਪੰਜਾਬ ਤੋਂ ਸ੍ਰੀ ਨਵਨੀਤ ਕੁਕਰੇਜਾ,  ਸ੍ਰੀ ਪ੍ਰਵੀਨ ਗਰਗ ਐੱਸ.ਐੱਸ.ਐੱਮ.  ਡੀ.ਜੀ.ਆਰ. ਅਤੇ ਟੀ.ਸੀ.ਐੱਸ. ਤੋਂ ਸ੍ਰੀ ਅਮਨ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਹ ਕਮੇਟੀ ਸੇਵਾ ਲਈ ਆਈਆਂ ਅਰਜ਼ੀਆਂ ਦੀ ਨਿਗਰਾਨੀ ਅਤੇ ਲੰਬਿਤ ਪਏ ਕੇਸਾਂ ਨੂੰ ਆਰ.ਟੀ.ਐੱਸ. ਐਕਟ 2011 ਤਹਿਤ ਹੱਲ ਕਰਨ ਲਈ ਇਨ੍ਹਾਂ

ਸਾਫ਼ਟਵੇਅਰ ਐਪਲੀਕੇਸ਼ਨਾਂ ਦੀ ਵਰਤੋਂ ਲਈ ਮਸ਼ਵਰਾ ਦੇਣਗੀਆਂ। ਇਸ ਦੇ ਨਾਲ ਹੀ ਇਹ ਕਮੇਟੀ ਹੋਰਨਾਂ ਕੰਪਿਊਟਰ ਸਾਫ਼ਟਵੇਅਰਜ਼ ਜਿਵੇਂ ਕਿ ਈ-ਡਿਸਟ੍ਰਿਕਟ ਅਤੇ ਐੱਸ.ਐੱਸ.ਡੀ.ਜੀ.  ’ਤੇ ਨਜ਼ਰ ਰੱਖੇਗੀ। ਬੁਲਾਰੇ ਮੁਤਾਬਿਕ ਸ੍ਰੀ ਰਜਨੀਸ਼ ਮਲਹੋਤਰਾ ਦੀ ਅਗਵਾਈ ਵਾਲੀ ਇਹ ਕਮੇਟੀ ਇਕ ਹਫ਼ਤੇ ਦੇ ਸਮੇਂ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਪੇਂਗੀ।

WRITTEN BY