Skip to content
Independent perspectives. Global stories.
BREAKING

ਅਮਰੀਕਾ ਦੇ ਦਖ਼ਲ ਕਾਰਨ ਪਾਕਿਸਤਾਨ ਵੱਲੋਂ ਦਾਊਦ ਨੂੰ ਭਾਰਤ ਹਵਾਲੇ ਕਰਨ ਦੀ ਸੰਭਾਵਨਾ

Share this story

ਅੱਤਵਾਦੀ ਟਿਕਾਣਿਆਂ ’ਤੇ ਭਾਰਤ ਅਮਰੀਕਾ ਰਲ ਕੇ ਕਰਨਗੇ ਹਮਲੇ

Page-1_06 ਵਾਸ਼ਿੰਗਟਨ, 1 ਅਕਤੂਬਰ (ਪੀ. ਟੀ. ਲਾਇਵ)- ਸਾਲ 1993 ’ਚ ਹੋਏ ਸਿਲਸਿਲੇਵਾਰ ਮੁੰਬਈ ਬੰਬ ਧਮਾਕਿਆਂ ਦੇ ਪ੍ਰਮੁੱਖ ਸਾਜ਼ਿਸ਼ਕਰਤਾ ਦਾਊਦ ਇਬਰਾਹੀਮ ਨੂੰ ਅਮਰੀਕਾ ਦੇ ਦਖਲ ਕਾਰਨ ਪਾਕਿਸਤਾਨ ਵੱਲੋਂ ਭਾਰਤ ਹਵਾਲੇ ਕਰਨ ਦੀ ਸੰਭਾਵਨਾ ਹੈ। ਭਾਰਤ ਦਾਊਦ ਦੀ ਹਵਾਲਗੀ ਲਈ ਅਮਰੀਕਾ ਤੋਂ ਮਦਦ ਮੰਗ ਸਕਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਨੇ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਡੀ-ਕੰਪਨੀ, ਅਲ-ਕਾਇਦਾ ਅਤੇ ਹੱਕਾਨੀ ਨੈੱਟਵਰਕ ਵਰਗੇ ਸੰਗਠਨਾਂ ਦੇ ਅੱਤਵਾਦੀ ਤੇ ਅਪਰਾਧਿਕ ਨੈੱਟਵਰਕਾਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਸੰਯੁਕਤ ਯਤਨ ਕਰਨ ਦਾ ਸੰਕਲਪ ਜਤਾਇਆ ਹੈ। ਭਾਰਤ ਦੇ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਕਾਰਨ ਬਣ ਰਹੇ ਡੀ ਕੰਪਨੀ (ਦਾਊਦ ਇਬਰਾਹਿਮ) ਅਤੇ ਹੋਰਨਾਂ ਅੱਤਵਾਦੀ ਜਥੇਬੰਦੀਆਂ

ਵਿਰੁੱਧ ਭਾਰਤ ਅਤੇ ਅਮਰੀਕਾ ਇਕੱਠਿਆਂ ਰਲ ਕੇ ਕਾਰਵਾਈ ਕਰ ਸਕਦੇ ਹਨ। ਇਸ ਸਬੰਧ ਵਿੱਚ ਪਾਕਿਸਤਾਨ ਵੱਲੋਂ ਕੀ ਪ੍ਰਤੀਕਰਮ ਹੋਵੇਗਾ ਹਾਲੇ ਇਹ ਦੇਖਣਾ  ਬਾਕੀ ਹੈ।
ਦੋਵਾਂ ਦੇਸ਼ਾਂ ਵਲੋਂ ਆਪਣਾ ਇਹ ਸੰਕਲਪ ਵਾਈਟ ਹਾਊਸ ’ਚ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਿਚਕਾਰ ਹੋਈ ਸਿਖਰ ਵਾਰਤਾ ਤੋਂ ਬਾਅਦ ਜਾਰੀ ਅਮਰੀਕਾ ਭਾਰਤ ਸੰਯੁਕਤ ਬਿਆਨ ’ਚ ਜਤਾਇਆ ਗਿਆ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਵਿੱਤ ਵਿਭਾਗ ਨੇ ਪਾਕਿਸਤਾਨ ਦੇ ਦੋ ਅੱਤਵਾਦੀ ਸਮੂਹਾਂ ਨਾਲ ਜੁੜੇ ਲੋਕਾਂ ਅਤੇ ਨੈੱਟਵਰਕਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਘਰੇਲੂ ਸੁਰੱਖਿਆ ਸਹਿਯੋਗ ਨਾਲ ਜੁੜੇ ਮੁੱਦਿਆਂ ਦੇ ਸਬੰਧ ਵਿੱਚ ਬਿਆਨ ’ਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਡੀ-ਕੰਪਨੀ, ਅਲ-ਕਾਇਦਾ ਅਤੇ ਹੱਕਾਨੀ ਨੈੱਟਵਰਕ ਵਰਗੇ ਨੈੱਟਵਰਕਾਂ ਨੂੰ ਮਿਲਣ ਵਾਲੇ ਆਰਥਿਕ ਤੇ ਕਈ ਤਰ੍ਹਾਂ ਦੇ ਸਮਰਥਨ ਨੂੰ ਰੋਕਣ ਲਈ ਸੰਯੁਕਤ ਤੇ ਸਮੂਹਿਕ ਯਤਨਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਹਾਲਾਂਕਿ ਦੋਨਾਂ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਪਰ ਸਿਖਰ ਬੈਠਕ ਦੇ ਬਾਅਦ ਭਾਰਤੀ ਅਧਿਕਾਰੀਆਂ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਭਾਰਤ ਪੱਛਮੀ ਏਸ਼ੀਆ ਵਿੱਚ ਅੱਤਵਾਦ ਦੇ ਵਿਰੁੱਧ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਬਣੇਗਾ। ਇਸ ਤਰ੍ਹਾਂ ਇਹ ਵੀ ਸਾਫ ਕਰ ਦਿੱਤਾ ਗਿਆ ਹੈ ਕਿ ਅਫਗਾਨਿਸਤਾਨ ਵਿੱਚ ਭਾਰਤ ਦਾ ਸਹਿਯੋਗ ਵਿਕਾਸ ਉਪਰ ਹੀ ਕੇਂਦਰਿਤ ਰਹੇਗਾ, ਫੌਜੀ ਖੇਤਰ ਵਿੱਚ ਨਹੀਂ।

WRITTEN BY