Skip to content
Independent perspectives. Global stories.
BREAKING

ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦੇਣਾ ਫੂਡ ਪ੍ਰਾਸੈਸਿੰਗ ਮੰਤਰਾਲੇ ਦਾ ਮੁੱਖ ਟੀਚਾ : ਹਰਸਿਮਰਤ ਕੌਰ ਬਾਦਲ

Share this story

ਪਹਿਲੇ ਫੇਜ਼ ਵਿਚ ਹਰ ਸਾਲ 10 ਹਜ਼ਾਰ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ
ਪਰਨੀਤ ਬਰਾੜ   ਕਾਰਜਕਾਰੀ ਸੰਪਾਦਕ
ਈ.ਪੀ.ਐਫ. ਪੈਨਸ਼ਨ ਧਾਰਕਾਂ ਦੇ ਸਨਮਾਨ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

Page-1_06 ਜ¦ਧਰ, 30 ਸਤੰਬਰ- ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਫੂਡ ਪ੍ਰਾਸੈਸਿੰਗ ਖੇਤਰ ਨੂੰ ਭਰਪੂਰ ਸੰਭਾਵਨਾਵਾਂ ਵਾਲਾ ਖੇਤਰ ਆਖਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਫੂਡ ਪ੍ਰਾਸੈਸਿੰਗ ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਕਿੱਤਾਮੁਖੀ ਹੁਨਰ (ਸਕਿੱਲ ਡਿਵੈਲਪਮੈਂਟ) ਦੀ ਟ੍ਰੇਨਿੰਗ ਦੇਣਾ ਫੂਡ ਪ੍ਰਾਸੈਸਿੰਗ ਮੰਤਰਾਲੇ ਦਾ ਮੁੱਖ ਟੀਚਾ ਹੈ।  ਅੱਜ ਇਥੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਵੱਲੋਂ ਈ.ਪੀ.ਐਫ ਪੈਨਸ਼ਨਰਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆਏ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਢਲੇ ਦੌਰ ਵਿਚੱ ਫੂਡ ਪ੍ਰਾਸੈਸਿੰਗ ਖੇਤਰ ਦੇ ਪੰਜ ਅਹਿਮ ਉਦਯੋਗਾਂ ਦੀਆਂ ਜ਼ਰੂਰਤਾਂ ਅਨੁਸਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਕਿੱਲ

ਡਿਵੈਲਪਮੈਂਟ ਦੀ ਟ੍ਰੇਨਿੰਗ ਦਿਵਾਏ ਜਾਣ ਲਈ ਫੂਡ ਪ੍ਰਾਸੈਸਿੰਗ ਮੰਤਰਾਲੇ ਵੱਲੋਂ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੰਤਰਾਲੇ ਵੱਲੋਂ ਇਸ ਯੋਜਨਾਂ ਦੇ ਪਹਿਲੇ ਪੜਾਅ ਤਹਿਤ ਹਰ ਸਾਲ 10 ਹਜ਼ਾਰ ਨੌਜਵਾਨਾਂ ਨੂੰ ਫੂਡ ਪ੍ਰਾਸੈਸਿੰਗ ਖੇਤਰ ਦੀਆਂ ਜ਼ਰੂਰਤਾਂ ਅਨੁਸਾਰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਇਸ ਟੀਚੇ ਨੂੰ ਮੰਗ ਅਨੁਸਾਰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਫਲਾਂ ਅਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਵਿੱਚੋਂ ਕੇਵਲ 2.5 ਫੀਸਦੀ ਅਤੇ ਕੁੱਲ ਦੁੱਧ ਉਤਪਾਦਨ ਦੇ ਕੇਵਲ 36 ਫੀਸਦ ਦੀ ਫੂਡ ਪ੍ਰਾਸੈਸਿੰਗ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਰਾਜਾਂ ਦੇ ਪਕਵਾਨਾਂ ਨੂੰ ਬਰੈਂਡ ਇੰਡੀਆ ਵਜੋਂ ਬਾਹਰਲੇ ਮੁਲਕਾਂ ਵਿੱਚ ਸਥਾਪਤ ਕਰਨ ਲਈ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਮੁਲਕ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਦਾ ਹਵਾਲਾ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਸ੍ਰੀ ਮੋਦੀ ਦੀ ਸੋਚ ਭਾਰਤ ਦੇ ਆਮ ਨਾਗਰਿਕਾਂ ਨੂੰ ਆਰਥਿਕ ਤਰੱਕੀ ਦੇ ਵਾਹਕ ਬਣਾਉਣ ਅਤੇ ਗਰੀਬ ਤਬਕਿਆਂ ਨੂੰ ਪ੍ਰਗਤੀ ਦੇ ਦਾਇਰੇ ਵਿੱਚ ਲਿਆਉਣ ਦੀ ਹੈ। ਉਨ੍ਹਾਂ ਕਿਹਾ ਕਿ ਜਨ-ਧਨ ਯੋਜਨਾਂ ਅਤੇ ਸਵੱਛ ਭਾਰਤ ਅਭਿਆਨ ਪ੍ਰਧਾਨ ਮੰਤਰੀ ਦੀ ਲੋਕ ਪੱਖੀ ਅਤੇ ਮੁਲਕ ਪੱਖੀ ਸੋਚ ਦਾ ਪ੍ਰਤੀਕ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਪੈਨਸ਼ਨ 1000 ਰੁਪਏ ਤੈਅ ਕੀਤੇ ਜਾਣਾ ਵੀ ਇਸ ਸਰਕਾਰ ਦਾ ਵੱਡਾ ਲੋਕ ਪੱਖੀ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 50 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜਿਕ ਸੁਰੱਖਿਆ ਸਕੀਮ ਤਹਿਤ ਵੇਤਨ ਸੀਲਿੰਗ 6500 ਰੁਪਏ ਪ੍ਰਤੀ ਮਹੀਨਾ ਵਧਾਕੇ 15000 ਰੁਪਏ ਕਰਨਾਂ ਵੀ ਉਸਾਰੂ ਕਦਮ ਹੈ ਜਿਸ ਨਾਲ ਪੈਨਸ਼ਨ ਲਾਭ 3250 ਰੁਪਏ ਤੋਂ ਵੱਧਕੇ 7500 ਰੁਪਏ ਤੱਕ ਹੋ ਜਾਵੇਗਾ। ਸਮਾਗਮ ਉਪਰੰਤ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾਂ ਨਾਲ ਮੁਲਕ ਦੇ ਹਰ ਘਰ ਨੂੰ ਫਾਇਦਾ ਹੋਵੇਗਾ ਅਤੇ ਇਸ ਤਹਿਤ ਪਰਿਵਾਰ ਦੇ ਹਰ ਮੈਂਬਰ ਦਾ ਬੀਮਾ ਹੋਵੇਗਾ।
ਇਸ ਸਮਾਗਮ ਨੂੰ ਕੈਬਨਿਟ ਮੰਤਰੀ ਪੰਜਾਬ ਸ੍ਰੀ ਭਗਤ ਚੂਨੀ ਲਾਲ ਵੱਲੋਂ ਵੀ ਸੰਬੋਧਨ ਕੀਤਾ ਗਿਆ। ਸਮਾਗਮ ’ਚ ਮੁਖ ਸੰਸਦੀ ਸਕੱਤਰ ਸ੍ਰੀ ਕੇ. ਡੀ. ਭੰਡਾਰੀ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਸ੍ਰੀ ਅਵਿਨਾਸ਼ ਚੰਦਰ, ਉਪ-ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ, ਕਮਿਸ਼ਨਰ ਜਲੰਧਰ ਡਿਵੀਜ਼ਨ ਸ੍ਰੀ ਆਰ.ਵੈਂਕਟਰਤਨਮ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਪੁਲੀਸ ਕਮਿਸ਼ਨਰ ਸ੍ਰੀ ਯੁਰੇਂਦਰ ਸਿੰਘ ਹੇਅਰ, ਜ਼ਿਲ੍ਹਾ ਪੁਲੀਸ ਮੁਖੀ (ਦਿਹਾਤੀ) ਸ੍ਰੀ ਨਰਿੰਦਰ ਭਾਰਗਵ, ਪੀ. ਐਫ ਕਮਿਸ਼ਨਰ (ਪੰਜਾਬ) ਸ੍ਰੀ ਐਮ. ਐਸ. ਕਾਲੀਆ, ਪੀ. ਐਫ ਕਮਿਸ਼ਨਰ (ਜਲੰਧਰ ) ਸ੍ਰੀ ਧੀਰਜ ਗੁਪਤਾ, ਡਾ. ਬੀ. ਆਰ. ਅੰਬੇਦਕਰ ਐਨ. ਆਈ. ਟੀ ਦੇ ਰਜਿਸਟਰਾਰ ਡਾ. ਐਸ. ਜੇ. ਐਸ. ਬੇਦੀ, ਈ. ਪੀ. ਐਫ ਜਥੇਬੰਦੀਆਂ ਪ੍ਰਤੀਨਿਧਾਂ ਵਿੱਚੋਂ ਸ੍ਰੀ ਬਦੀਸ਼ ਜਿੰਦਲ, ਸ੍ਰੀ ਕਰਤਾਰ ਸਿੰਘ ਰਾਠੌਰ ਵੀ ਹਾਜ਼ਰ ਸਨ।

WRITTEN BY