Skip to content
Independent perspectives. Global stories.
BREAKING

ਅਮਰੀਕੀ ਦਬਾਅ ਹੇਠ ਭਾਰਤ ਆਈ. ਐੱਸ. ਆਈ. ਐੱਸ. ਖਿਲਾਫ ਫੌਜੀ ਭੇਜਣ ਲੱਗਾ

Share this story

ਭਾਰਤ ਸਰਕਾਰ ਭਾਰੀ ਦਬਾਅ ਹੇਠ : ਮਾਕਪਾ

Page-1_10 ਨਵੀਂ ਦਿ¤ਲੀ, 30 ਸਤੰਬਰ (ਪੀ. ਟੀ. ਲਾਇਵ)- ਅਮਰੀਕਾ ਤੋਂ ਆ ਰਹੀ ਇੱਕ ਸਨਸਨੀਖੇਜ਼ ਰਿਪੋਰਟ ਮੁਤਾਬਿਕ ਓਬਾਮਾ ਪ੍ਰਸ਼ਾਸਨ ਭਾਰਤ ਨੂੰ ਇਸਲਾਮਿਕ ਅੱਤਵਾਦੀ ਜੱਥੇਬੰਦੀ ਆਈ ਐਸ ਆਈ ਐਸ ਖਿਲਾਫ ਫੌਜੀ ਹਮਲੇ ਲਈ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗੱਠਜੋੜ ’ਚ ਸ਼ਾਮਲ ਕਰਨ ਲਈ ਜਬਰਦਸਤ ਦਬਾਅ ਬਣਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੌਰੇ ’ਤੇ ਹਨ। ਉਹ ਇਸ ਦੌਰਾਨ ਸ੍ਰੀ ਓਬਾਮਾ ਨਾਲ ਮੁਲਾਕਾਤ ਕਰ ਰਹੇ ਹਨ। ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਭਾਰਤ ’ਤੇ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਇਸਲਾਮੀ ਅੱਤਵਾਦੀਆਂ ਖਿਲਾਫ ਚੱਲ ਰਹੀ ਲੜਾਈ ਵਿੱਚ ਸ਼ਾਮਲ ਹੋਵੇ, ਕਿਉਂਕਿ ਭਾਰਤ ਨੂੰ ਵੀ ਇਸ ਤੋਂ ਭਾਰੀ ਖਤਰਾ ਹੈ। ਇਨ੍ਹਾਂ

ਰਿਪੋਰਟਾਂ ਤੋਂ ਬਾਅਦ ਦਿੱਲੀ ਵਿੱਚ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਕੇਂਦਰ ਸਰਕਾਰ ਦੇ ਇਸ ਸੰਭਾਵੀ ਕਦਮ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਉਂਝ ਹਾਲੇ ਤੱਕ ਇਸ ਸਬੰਧੀ ਕੇਂਦਰ ਸਰਕਾਰ ਦਾ ਪੱਖ ਸਾਹਮਣੇ ਨਹੀਂ ਆਇਆ। ਇਸ ਦੌਰਾਨ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਅ¤ਜ ਸਰਕਾਰ ਨੂੰ ਕਿਹਾ ਕਿ ਉਹ ਅ¤ਤਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ ਅਮਰੀਕਾ ਦੀ ਅਗਵਾਈ ਹੇਠ ਗ¤ਠਜੋੜ ’ਚ ਸੈਨਿਕ ਭੇਜਣ ਦੇ ਅਮਰੀਕੀ ਦਬਾਅ ਦੇ ਸਾਹਮਣੇ ਨਾ ਝੁਕੇ। ਪਾਰਟੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕਿਸੇ ਵੀ ਸੂਰਤ ’ਚ ਇਨ੍ਹਾਂ ਚ¤ਕਰਾਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਭਾਰਤ ਨੂੰ ਕਦੀ ਵੀ ਇਕ ਤਰਫ਼ਾ ਅਮਰੀਕੀ ਪਹਿਲ ‘ਚ ਸ਼ਾਮਲ ਨਹੀਂ ਹੋਣਾ ਚਾਹੀਦਾ, ਚਾਹੇ ਤਾਂ ਇਸ ਤਰ੍ਹਾਂ ਦੀ ਪਹਿਲ ਨੂੰ ਅ¤ਤਵਾਦੀਆਂ ਖਿਲਾਫ ਮਨੁ¤ਖਤਾ ਦੀ ਰ¤ਖਿਆ ਦੇ ਰੂਪ ’ਚ ਕਿੰਨਾ ਵੀ ਮਜ਼ਬੂਤੀ ਨਾਲ ਪੇਸ਼ ਕਿਉਂ ਨਾ ਕੀਤਾ ਜਾਵੇ। ਪਾਰਟੀ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਆਈ.ਐਸ.ਆਈ.ਐਸ. ਖਿਲਾਫ ਅਮਰੀਕੀ ਅਗਵਾਈ ਹੇਠ ਗ¤ਠਜੋੜ ‘ਚ ਸ਼ਾਮਲ ਹੋਣ ਲਈ ਭਾਰਤ ‘ਤੇ ਜ਼ਬਰਦਸਤ ਦਬਾਅ ਬਣਾ ਰਿਹਾ ਹੈ। ਇਹ ਭਾਰਤ ਨੂੰ ਆਪਣੀ ਯੋਜਨਾ ‘ਚ ਫਸਾਉਣ ਲਈ ਅਮਰੀਕਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਦਾ ਫ਼ਾਇਦਾ ਉਠਾ ਰਿਹਾ ਹੈ। ਪਾਰਟੀ ਨੇ ਕਿਹਾ ਆਈ.ਐਸ.ਆਈ.ਐਸ. ਖਿਲਾਫ ਕੋਈ ਵੀ ਕਾਰਵਾਈ ਨੂੰ ਸੰਯੁਕਤ ਰਾਸ਼ਟਰ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ।

WRITTEN BY