Skip to content
Independent perspectives. Global stories.
BREAKING

ਸਬਸਿਡੀ ਵਾਲੇ ਗੈਸ ਸਿਲੰਡਰਾਂ ਦੀ ਗਿਣਤੀ ਘਟਾ ਸਕਦੀ ਹੈ ਸਰਕਾਰ

Share this story

Page-1_03 ਨਵੀਂ ਦਿੱਲੀ, 29 ਸਤੰਬਰ (ਪੀ. ਟੀ.)- ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤੁਹਾਡੇ ਸਸਤੇ ਗੈਸ ਸਿਲੰਡਰਾਂ ਦੀ ਗਿਣਤੀ ਘੱਟ ਜਾਏ। ਮੌਜੂਦਾ ਸਮੇਂ ‘ਚ ਇੱਕ ਪਰਿਵਾਰ ਨੂੰ ਸਾਲ ਭਰ ਲਈ ਸਬਸਿਡੀ ਵਾਲੇ 12 ਸਿਲੰਡਰ ਮਿਲਦੇ ਹਨ ਪਰ ਸ਼ਾਇਦ ਇਹ ਆਉਣ ਵਾਲੇ ਸਮੇਂ 9 ਵੀ ਹੋ ਸਕਦੇ ਹਨ। ਡੀਜ਼ਲ ‘ਤੇ ਸਬਸਿਡੀ ਖ਼ਤਮ ਕਰਨ ਤੋਂ ਬਾਅਦ ਕੇਂਦਰ ਐਲ.ਪੀ.ਜੀ. ਦਾ ਬੋਝ ਸਰਕਾਰੀ ਖ਼ਜ਼ਾਨੇ ਤੋਂ ਘੱਟ ਕਰਨਾ ਚਾਹੁੰਦੀ ਹੈ। ਵਿੱਤ ਮੰਤਰਾਲੇ ਨੇ ਤੇਲ ਮੰਤਰਾਲੇ ਨੂੰ ਕੁਕਿੰਗ ਗੈਸ ਸਬਸਿਡੀ ਘੱਟ ਕਰਨ ਤੇ ਇਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਜਲਦ ਕਦਮ ਚੁੱਕਣ ਲਈ ਕਿਹਾ ਹੈ। ਅਕਤੂਬਰ 2012 ਤੋਂ ਜਨਵਰੀ 2013 ਦੌਰਾਨ ਜਦ ਸਾਲ ‘ਚ 6 ਸਬਸਿਡੀ ਵਾਲੇ ਸਿਲੰਡਰਾਂ ਦੀ ਮਨਜ਼ੂਰੀ ਸੀ ਤਦ ਇਸ ਦੀ ਵਿੱਕਰੀ 4.9 ਪ੍ਰਤੀਸ਼ਤ ਘਟੀ ਸੀ ਪਰ ਇਸ ਸਾਲ ਜਦ ਇਸ ਦੀ

ਗਿਣਤੀ ਦੁੱਗਣੀ ਹੋ ਕੇ 12 ਹੋ ਗਈ ਹੈ ਤਾਂ ਸਿਲੰਡਰਾਂ ਦੀ ਵਿੱਕਰੀ ‘ਚ 12.7 ਪ੍ਰਤੀਸ਼ਤ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਅਮੀਰ ਲੋਕਾਂ ਨੂੰ ਸਬਸਿਡੀ ਦਾ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਉਹ 900 ਰੁਪਏ ਦੇ ਬਾਜ਼ਾਰੀ ਮੁੱਲ ‘ਤੇ ਆਸਾਨੀ ਨਾਲ ਗੈਸ ਸਿਲੰਡਰ ਖ਼ਰੀਦ ਸਕਦੇ ਹਨ। ਬਾਜ਼ਾਰੀ ਮੁੱਲ ‘ਤੇ ਵਿਕਣ ਵਾਲੇ ਸਿਲੰਡਰਾਂ ਦੀ ਵਿੱਕਰੀ ‘ਚ 57 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੇ ‘ਚ ਹੋ ਸਕਦਾ ਹੈ ਕਿ ਸਰਕਾਰ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 12 ਤੋਂ 9 ਕਰ ਦੇਵੇ।

WRITTEN BY