Skip to content
Independent perspectives. Global stories.
BREAKING

ਮੋਦੀ ਕੈਬਨਿਟ ’ਚੋਂ ਅਸਤੀਫ਼ਾ ਦੇਣਗੇ ਸ਼ਿਵ ਸੈਨਾ ਐੱਮ. ਪੀ. ਅਨੰਤ ਗੀਤੇ

Share this story

Page-1_19 ਨਵੀਂ ਦਿੱਲੀ/ ਮੁੰਬਈ, 29 ਸਤੰਬਰ (ਪੀ. ਟੀ.)- ਸੀਟਾਂ ਦੀ ਵੰਡ ਨੂੰ ਲੈ ਕੇ ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ‘ਤਲਾਕ‘ ਹੋਣ ਤੋਂ ਬਾਅਦ ਹੁਣ ਇਸ ਦਾ ਅਸਰ ਕੇਂਦਰ ਸਰਕਾਰ ‘ਤੇ ਵੀ ਵਿਖਾਈ ਦੇਣ ਲੱਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ‘ਚ ਸ਼ਿਵ ਸੈਨਾ ਕੋਟੇ ‘ਚ ਮੰਤਰੀ ਬਣੇ ਅਨੰਤ ਗੀਤੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣਗੇ। ਭਾਰੀ ਉਦਯੋਗ ਮੰਤਰਾਲਾ ਸੰਭਾਲ ਰਹੇ ਗੀਤੇ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕੀ ਦੌਰੇ ਤੋਂ ਦੇਸ਼ ਪਰਤਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ।

WRITTEN BY