ਚੰਡੀਗੜ੍ਹ, 29 ਸਤੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ 9 ਚੇਅਰਪਰਸਨਾਂ ਦੀ ਮਿਆਦ ਵਿੱਚ ਇਕ ਸਾਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਅੱਜ ਸਵੇਰੇ ਇਸ ਸਬੰਧੀ ਫਾਈਲ ’ਤੇ ਸਹੀ ਪਾ ਦਿੱਤੀ ਹੈ। ਇਨ੍ਹਾਂ ਚੇਅਰਪਰਸਨਾਂ ਵਿੱਚ ਸ੍ਰੀ ਹਰਦੀਪ ਸਿੰਘ ਢਿੱਲੋਂ (ਸ੍ਰੀ ਮੁਕਤਸਰ ਸਾਹਿਬ), ਸ੍ਰੀ ਰਵਿੰਦਰ ਸਿੰਘ ਬ੍ਰਹਮਪੁਰਾ (ਤਰਨ ਤਾਰਨ), ਸ੍ਰੀ ਸੁਖਵਿੰਦਰ ਕੁਮਾਰ ਸੁੱਖੀ (ਨਵਾਂਸ਼ਹਿਰ), ਸ੍ਰੀ ਦੌਲਤ ਰਾਮ ਕੰਬੋਜ (ਫਿਰੋਜ਼ਪੁਰ), ਸ੍ਰੀ ਜੋਗਿੰਦਰਪਾਲ ਸਿੰਗਲਾ (ਫਤਹਿਗੜ੍ਹ ਸਾਹਿਬ), ਸ੍ਰੀਮਤੀ ਨੀਲਮ ਮਹੰਤ (ਗੁਰਦਾਸਪੁਰ), ਸ੍ਰੀ ਜਵਾਹਰ ਲਾਲ ਖੁਰਾਣਾ (ਹੁਸ਼ਿਆਰਪੁਰ), ਸ੍ਰੀ ਸਤੀਸ਼ ਮਹਾਜਨ (ਪਠਾਨਕੋਟ) ਅਤੇ ਡਾ. ਪਰਮਿੰਦਰ ਸ਼ਰਮਾ (ਰੂਪਨਗਰ) ਸ਼ਾਮਲ ਹਨ।



