Skip to content
Independent perspectives. Global stories.
BREAKING

ਪਾਕਿਸਤਾਨ ’ਚ 85 ਅੱਤਵਾਦੀਆਂ ਵੱਲੋਂ ਆਤਮ-ਸਮਰਪਣ

Share this story

ਇਸਲਾਮਾਬਾਦ, 29 ਸਤੰਬਰ (ਪੀ. ਟੀ.)- ਪਾਕਿਸਤਾਨ ’ਚ 85 ਅੱਤਵਾਦੀਆਂ ਨੇ ਆਤਮ-ਸਮਰਪਣ ਕਰ ਦਿੱਤਾ। ‘ਡਾਨ ਆਨਲਾਈਨ’ ਮੁਤਾਬਿਕ ਫ੍ਰੰਟੀਅਰ ਕੋਰਪਸ (ਐੱਫ.ਸੀ.) ਦੇ ਬਲੋਚਿਸਤਾਨ ਬੁਲਾਰੇ ਖ਼ਾਨ ਵਾਸੀ ਨੇ ਇੱਕ ਬਿਆਨ ‘ਚ ਕਿਹਾ ਕਿ ਡੇਰਾ ਬੁਗਤੀ ਇਲਾਕੇ ’ਚ ਬੁਗਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਅਤੀਤ ‘ਚ ਉਹ ਸੁਰੱਖਿਆ ਬਲਾਂ ‘ਤੇ ਹਮਲਾ ਕਰਦੇ ਰਹੇ ਹਨ ਪਰ ਐਤਵਾਰ ਉਨ੍ਹਾਂ ਨੇ ਐੱਫ. ਸੀ. ਦੇ ਮਹਾਨਿਰਦੇਸ਼ਕ ਮੇਜਰ ਜਨਰਲ ਮੁਹੰਮਦ ਇਜਾਜ਼ ਸ਼ਾਹਿਦ ਦੇ ਸਾਹਮਣੇ ਸੀਨੀਅਰ ਕਬਾਇਲੀ ਨੇਤਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ‘ਚ ਆਤਮ-ਸਮਰਪਣ ਕੀਤਾ।

WRITTEN BY