Skip to content
Independent perspectives. Global stories.
BREAKING

ਜੈਲਲਿਤਾ ਨੇ ਜ਼ਮਾਨਤ ਲਈ ਹਾਈਕੋਰਟ ’ਚ ਅਰਜ਼ੀ ਦਾਖਲ ਕੀਤੀ

Share this story

ਬੇਂਗਲਰੂ, 29 ਸਤੰਬਰ (ਪੀ. ਟੀ.)- ਜੇਲ੍ਹ ’ਚ ਬੰਦ ਅੰਨਾਦਰਮੁਕ ਸੁਪਰੀਮੋ ਜੇ ਜੈਲਲਿਤਾ ਨੇ ਜ਼ਮਾਨਤ ਲਈ ਕਰਨਾਟਕ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਜ਼ਮਾਨਤ ਲਈ ਹਾਈਕੋਰਟ ‘ਚ ਅਰਜ਼ੀ ਦਾਖਲ ਕੀਤੀ ਹੈ। ਗੌਰਤਲਬ ਹੈ ਕਿ ਇੱਕ ਦਿਨ ਪਹਿਲਾਂ ਹੀ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਸੀ, ਜਿਸਤੋਂ ਬਾਅਦ ਉਨ੍ਹਾਂ ਨੂੰ ਵਿਧਾਇਕ ਦੇ ਰੂਪ ‘ਚ ਅਯੋਗ ਬਣਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਦੋਂ ਤੱਕ ਉੱਚ ਅਦਾਲਤ ਦੋਸ਼ੀ ਕਰਾਰ ਦਿੱਤੇ ਜਾਣ ਨੂੰ ਨਹੀਂ ਪਲਟਦੀ ਤਦ ਤੱਕ ਜੈਲਲਿਤਾ ਦੇ 10 ਸਾਲਾਂ ਤੱਕ ਚੋਣ ਲੜਨ ਤੋਂ ਵੰਚਿਤ ਰਹਿਣ ਦਾ ਖ਼ਤਰਾ ਰਹੇਗਾ ਜੋ ਚਾਰ ਸਾਲ ਸਜ਼ਾ ਕੱਟਣ ਤੇ ਰਿਹਾਈ ਦੇ ਛੇ ਸਾਲ ਬਾਅਦ ਤੱਕ ਰਹੇਗਾ।

WRITTEN BY