ਚੰਡੀਗੜ੍ਹ, 29 ਸਤੰਬਰ (ਪੀ. ਟੀ.)– ਹਰਿਆਣਾ ਵਿਚ 2 ਅਕਤੂਬਰ ਨੂੰ ਜਨ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜੋ ਕਿ 25 ਸਤੰਬਰ ਤੋਂ 31 ਅਕਤੂਬਰ ਤਕ ਚੱਲ ਰਹੇ ਸਾਫ ਭਾਰਤ, ਸਾਫ ਸਕੂਲ ਮੁਹਿੰਮ ਦਾ ਹਿੱਸਾ ਹੈ, ਜਿਸ ਰਾਜ ਦੇ ਸਾਰੇ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਚਲਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਦਸਿਆ ਕਿ ਰਾਜ ਦੇ ਸਾਰੇ ਜਿਲਾ ਸਿੱਖਿਆ ਅਧਿਕਾਰੀ ਜਨ ਸਫਾਈ ਮੁਹਿੰਮ ਅਤੇ ਸਾਫ ਭਾਰਤ, ਸਾਫ ਸਕੂਲ ਮੁਹਿੰਮ ਦੇ ਤਹਿਤ ਚਲਾਈ ਜਾ ਰਹੀ ਗਤੀਵਿਧੀਆਂ ਨੂੰ ਸਾਰੇ ਸਕੂਲਾਂ ਦੇ ਨਾਲ-ਨਾਲ ਪ੍ਰਾਇਵੇਟ ਸਕੂਲਾਂ ਵਿਚ ਵੀ ਯਕੀਨੀ ਕਰਨਗੇ। ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਸਵੇਰੇ ਦੀ ਪ੍ਰਾਥਨਾ ਵਿਚ ਮਹਾਤਮਾ ਗਾਂਧੀ ਦੇ ਵਿਚਾਰ ਸਫਾਈ ਬਾਰੇ ਵਿਚ ਦਸਿਆ ਜਾਣਾ ਚਾਹੀਦਾ ਹੈ । ਉਨ੍ਹਾਂ ਦਸਿਆ ਕਿ ਜਮਾਤ ਦੇ ਕਮਰਿਆਂ ਦੀ
ਸਫਾਈ, ਸਾਇੰਸ ਲੈਬਾਂ ਅਤੇ ਲਾਇਬ੍ਰੇਰੀਆਂ ਦੀ ਸਫਾਈ ਹੋਣੀ ਚਾਹੀਦੀ ਹੈ । ਇਸ ਤਰ੍ਹਾਂ ਮੂਰਤੀਆਂ ਦੀ ਸਫਾਈ, ਸਕੂਲ ਵਿਚ ਲਗਾਈ ਫੋਟੋਆਂ, ਪਖਾਨਿਆਂ ਅਤੇ ਪੀਣ ਦੇ ਪਾਣੀ ਦੇ ਖੇਤਰ ਦੀ ਸਫਾਈ, ਰਸੋਈ ਘਰ, ਸਟੋਰ ਰੂਮ, ਖੇਡ ਦਾ ਮੈਦਾਨ, ਸਕੂਲ ਗਾਰਡਨ ਅਤੇ ਸਕੂਲ ਭਵਨ ਦੀ ਸਫਾਈ ਇਸ ਦੌਰਾਨ ਯਕੀਨੀ ਕੀਤੀ ਜਾਣੀ ਚਾਹੀਦੀ ਹੈ ।



