Skip to content
Independent perspectives. Global stories.
BREAKING

ਏਸ਼ੀਆਈ ਖੇਡਾਂ ’ਚ ਤਮਗੇ ਜਿੱਤਣ ਵਾਲੀਆਂ ਖਿਡਾਰਨਾਂ ਬੀਬਾ ਤ੍ਰਿਸ਼ਾ ਦੇਵ ਤੇ ਖੁਸ਼ਬੀਰ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ : ਜਥੇਦਾਰ ਅਵਤਾਰ ਸਿੰਘ

Share this story

ਅੰਮ੍ਰਿਤਸਰ, 29 ਸਤੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਾਲੇ ਖ਼ਾਲਸਾ ਕਾਲਜ ਪਟਿਆਲਾ ਦੀ ਹੋਣਹਾਰ ਅੰਗਰੇਜ਼ੀ ਵਿਸ਼ੇ ’ਚ ਐਮ.ਏ ਭਾਗ-1 ਦੀ ਵਿਦਿਆਰਥਣ ਬੀਬਾ ਤ੍ਰਿਸ਼ਾ ਦੇਵ ਨੇ ਤੀਰ ਅੰਦਾਜੀ ਅਤੇ ਅੰਮ੍ਰਿਤਸਰ ਦੀ ਬੀਬਾ ਖੁਸ਼ਬੀਰ ਕੌਰ ਨੇ ਪੈਦਲ ਚੱਲਣ ਵਿੱਚ ਦੱਖਣੀ ਕੋਰੀਆ ਦੇ ਸ਼ਹਿਰ ਇੰਚੀਓਨ ‘ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੌਰਾਨ ਕ੍ਰਮਵਾਰ ਕਾਂਸੇ ਤੇ ਚਾਂਦੀ ਦੇ ਤਮਗੇ ਜਿੱਤ ਕੇ ਆਪਣੇ ਮਾਤਾ-ਪਿਤਾ, ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਲਈ ਇਨ•ਾਂ ਹੋਣਹਾਰ ਖਿਡਾਰਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ  ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੱੈਸ ਬਿਆਨ ‘ਚ ਕੀਤਾ।ਉਨ•ਾਂ ਕਿਹਾ ਕਿ ਕੌਮੀ ਪੱਧਰ ਤੇ ਖੇਡਣਾ ਹੀ ਆਪਣੇ-ਆਪ ‘ਚ ਮਾਣ ਵਾਲੀ ਗੱਲ ਹੈ, ਪਰ ਇਨ•ਾਂ ਖਿਡਾਰਨਾਂ ਨੇ ਚੰਗਾ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿਥੇ

ਦੇਸ਼ ਦਾ ਮਾਣ ਵਧਾਇਆ ਹੈ ਉਥੇ ਚਾਂਦੀ ਅਤੇ ਕਾਂਸੇ ਦੇ ਤਮਗੇ ਦੇਸ਼ ਦੀ ਝੋਲੀ ਵਿੱਚ ਪਾਏ ਹਨ, ਇਸ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ ਤੇ ਇਨ•ਾਂ ਹੋਣਹਾਰ ਖਿਡਾਰਨਾਂ ਨੂੰ ਸਨਮਾਨਤ ਕਰੇਗੀ।ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੌਜਵਾਨ ਵਰਗ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਹਰ ਸਾਲ ਸਕੂਲਾਂ ਤੇ ਕਾਲਜਾਂ ਦੇ ਪੱਧਰ ਤੇ ਖ਼ਾਲਸਾਈ ਖੇਡ ਮੇਲੇ ਕਰਵਾਉਂਦੀ ਹੈ ਜਿਹੜੇ ਖਿਡਾਰੀ/ਖਿਡਾਰਨਾਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ, ਉਨ•ਾਂ ਦਾ ਸਨਮਾਨ ਕਰਕੇ ਹੌਂਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ ਤਾਂ ਕਿ ਇਨ•ਾਂ ਵੱਲ ਵੇਖ ਕੇ ਹੋਰ ਬੱਚੇ ਵੀ ਉਤਸ਼ਾਹਤ ਹੋਣ ਤੇ ਖੇਡਾਂ ਵਿੱਚ ਭਾਗ ਲੈਣ।

WRITTEN BY