Skip to content
Independent perspectives. Global stories.
BREAKING

‘ਸਵੱਛ ਭਾਰਤ ਮਿਸ਼ਨ’ ਤਹਿਤ 2 ਅਕਤੂਬਰ ਨੂੰ ਸਰਕਾਰੀ ਮੁਲਾਜ਼ਮ ਸਫ਼ਾਈ ਰੱਖਣ ਲਈ ਚੁੱਕਣਗੇ ਸਹੁੰ : ਸਿੱਧੂ

Share this story

ਬਰਨਾਲਾ, 29 ਸਤੰਬਰ :-(ਰਾਮ ਸਿੰਘ ਧਨੌਲਾ)- ਦੇਸ਼ ਭਰ ਵਿੱਚ 25 ਸਤੰਬਰ ਤੋਂ 23 ਅਕਤੂਬਰ ਤੱਕ ਮਨਾਏ ਜਾ ਰਹੇ  ‘‘ਸਵੱਛ ਭਾਰਤ ਮਿਸ਼ਨ ’’ ਤਹਿਤ ਜ਼ਿਲ•ੇ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ 2 ਅਕਤੂਬਰ ਨੂੰ ਆਪੋ-ਆਪਣੇ ਦਫ਼ਤਰਾਂ ਅਤੇ ਆਲੇ -ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਹੁੰ ਚੁੱਕਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ. ਗੁਰਲਵਲੀਨ ਸਿੰਘ ਸਿੱਧੂ ਨੇ ਸਥਾਨਕ ਰੈੱਡ ਕਰਾਸ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਨੂੰ ਸਬੋਧਨ ਕਰਦਿਆਂ ਦਿੱਤੀ । ਉਨ•ਾਂ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਮਿਸ਼ਨ ਤਹਿਤ ਖ਼ੁਦ ਵੀ ਸਫਾਈ ਵੱਲ ਧਿਆਨ ਦੇਣ ਅਤੇ ਪੰਚਾਇਤਾਂ , ਸਮਾਜ ਸੇਵੀ , ਧਾਰਮਿਕ , ਸਮਾਜਿਕ ਸੰਸਥਾਵਾਂ , ਯੂਥ ਕਲੱਬਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਤੇ ਉਨ•ਾਂ ਤੋਂ ਸਹਿਯੋਗ ਲੈਣ । ਸ. ਸਿੱਧੂ ਨੇ ਕਿਹਾ ਕਿ ਇਸ ਮੁਹਿਮ ਤਹਿਤ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ, ਪੰਚਾਇਤ ਘਰਾਂ,

ਸਿਹਤ ਕੇਂਦਰਾਂ , ਜਨਤਕ ਥਾਵਾਂ, ਗਲੀਆਂ-ਨਾਲੀਆਂ , ਛੱਪੜਾਂ, ਫਿਰਨੀਆਂ ਆਦਿ ਤੋਂ ਇਲਾਵਾ ਆਪਣੇ ਆਸ –ਪਾਸ ਦੀ ਸਫ਼ਾਈ ਕੀਤੀ ਜਾਵੇ । ਮੀਟਿੰਗ ਦੌਰਾਨ ਉਨ•ਾਂ ਬੱਸ ਸਟੈਂਡ ਦੀ ਸਫ਼ਾਈ ਲਈ ਨਗਰ ਸੁਧਾਰ ਟਰੱਸਟ , ਸਕੂਲਾਂ/ਕਾਲਜਾਂ  ਲਈ ਜ਼ਿਲ•ਾ ਸਿਖਿਆ ਅਫ਼ਸਰ , ਸ਼ਹਿਰੀ ਖੇਤਰਾ ਦੀ ਸਫ਼ਾਈ ਲਈ ਨਗਰ ਕੌਸ਼ਲਾਂ , ਪਿੰਡਾਂ ਦੀ ਸਫ਼ਾਈ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ , ਸਿਵਲ ਹਸਪਤਾਲ, ਡਿਸਪਂੈਸਰੀਆਂ ਲਈ ਸਿਵਲ ਸਰਜਨ ਅਤੇ ਪਿੰਡਾਂ ਤੇ ਸ਼ਹਿਰਾਂ ’ਚ ਸਥਿੱਤ ਪਟਵਾਰ ਖਾਨਿਆਂ ਦੀ ਸਫ਼ਾਈ ਲਈ ਤਹਿਸੀਲਦਾਰਾਂ ਨੂੰ  ਖੁਦ  ਨਿਗਰਾਨੀ ਕਰਨ ਦੀ ਹਦਾਇਤ ਕੀਤੀ।

WRITTEN BY