Skip to content
Independent perspectives. Global stories.
BREAKING

ਕੇਂਦਰ ਵੱਲੋਂ ਕਸ਼ਮੀਰ ਬਾਰੇ ਵਿਆਪਕ ਨੀਤੀ ਦਾ ਐਲਾਨ ਜਲਦ : ਰਾਜਨਾਥ

Share this story

Page-1_03 ਨਵੀਂ ਦਿ¤ਲੀ, 28 ਸਤੰਬਰ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅ¤ਜ ਕਿਹਾ ਕਿ ਕੌਮੀ ਜ਼ਮਹੂਰੀ ਗ¤ਠਜੋੜ ਸਰਕਾਰ ਵਲੋਂ ਕਸ਼ਮੀਰ ਬਾਰੇ ਵਿਆਪਕ ਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਇਥੇ ਇਸ ਖ਼ਬਰ ਏਜੰਸੀ ਨੂੰ ਦ¤ਸਿਆ ਕਿ ਅਸੀਂ ਕਸ਼ਮੀਰ ਬਾਰੇ ਇਕ ਵਿਆਪਕ ਨੀਤੀ ਤਿਆਰ ਕਰ ਰਹੇ ਹਾਂ ਅਤੇ ਇਸ ਦਾ ਛੇਤੀ ਹੀ ਐਲਾਨ ਕਰ ਦਿ¤ਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਇਹ ਪੁ¤ਛਿਆ ਗਿਆ ਕਿ ਜਿਵੇਂ ਉ¤ਤਰ ਪੂਰਬ ਵਿਚ ਕੀਤਾ ਗਿਆ ਹੈ ਕੀ ਉਸੇ ਤਰ੍ਹਾਂ ਇਸ ਨਾਲ ਸਬੰਧਤ ਵ¤ਖ ਵ¤ਖ ਧਿਰਾਂ ਨਾਲ ਗ¤ਲਬਾਤ ਲਈ ਕੋਈ ਵਿਚੋਲਾ ਨਿਯੁਕਤ ਕਰਨ ਦੀ ਕੋਈ ਤਜਵੀਜ਼ ਹੈ ਤਾਂ ਸ੍ਰੀ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਤਜਵੀਜ਼ ਨਹੀਂ। ਉਨ੍ਹਾਂ ਕਿਹਾ ਕਿ ਉਹ ਜੰਮੂ ਤੇ ਕਸ਼ਮੀਰ ਲਈ ਵਿਚੋਲਾ ਨਿਯੁਕਤ ਕਰਨ ਦੇ ਪ¤ਖ ਵਿਚ ਨਹੀਂ ਹਨ। ਪਿਛਲੇ ਦਿਨੀ ਇਕ ਰਸਾਲੇ ਨਾਲ ਮੁਲਾਕਾਤ ਵਿਚ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਜੰਮੂ ਤੇ ਕਸ਼ਮੀਰ ਬਾਰੇ ਵਿਚੋਲੇ ਨਿਯੁਕਤ ਕਰਨ ਦਾ ਪਿਛਲਾ ਤਜਰਬਾ

ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਹੁਣ ਵਿਚੋਲਿਆਂ ਨੂੰ ਨਿਯੁਕਤ ਕਰਨ ਬਾਰੇ ਮੁੜ ਤੋਂ ਸੋਚਣ ਦਾ ਸਮਾਂ ਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਗ¤ਲਬਾਤ ਦੇ ਖਿਲਾਫ ਨਹੀਂ। ਸਾਂਝਾ ਪ੍ਰਗਤੀਸ਼ੀਲ ਗ¤ਠਜੋੜ ਸਰਕਾਰ ਦੇ ਸ਼ਾਸਨ ਕਾਲ ਦੌਰਾਨ ਵਿਦਿਆ ਸ਼ਾਸਤਰੀ ਰਾਧਾ ਕੁਮਾਰ, ਪ¤ਤਰਕਾਰ ਦਿਲੀਪ ਪੰਡਗਾਓਂਕਰ ਅਤੇ ਐਮ. ਐਮ. ਅੰਸਾਰੀ ਨੂੰ ਕਸ਼ਮੀਰ ਬਾਰੇ ਵਿਚੋਲੇ ਬਣਾਇਆ ਗਿਆ ਸੀ। ਸ੍ਰੀ ਸਿੰਘ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿਚ ਘੁਸਪੈਠ ਦਾ ਪ¤ਧਰ ਕਾਫੀ ਹ¤ਦ ਤਕ ਹੇਠਾਂ ਆ ਗਿਆ ਹੈ ਅਤੇ ਸੁਰ¤ਖਿਆ ਬਲ ਅੰਤਰਰਾਸ਼ਟਰੀ ਸਰਹ¤ਦ ਅਤੇ ਕੰਟਰੋਲ ਰੇਖਾ ਦੀ ਪੂਰੀ ਮੁਸਤੈਦੀ ਨਾਲ ਰਾਖੀ ਕਰ ਰਹੇ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਜੰਮੂ ਤੇ ਕਸ਼ਮੀਰ ਸਰਕਾਰ ਨੂੰ ਤਿੰਨ ਲ¤ਖ ਕਸ਼ਮੀਰੀ ਪੰਡਤਾਂ ਜਿਹੜੇ ਅ¤ਤਵਾਦ ਕਾਰਨ 1990 ਦੇ ਦਹਾਕੇ ਵਿਚ ਕਸ਼ਮੀਰ ਵਾਦੀ ਤੋਂ ਹਿਜਰਤ ਕਰ ਗਏ ਸਨ ਦੇ ਮੁੜ ਵਸੇਬੇ ਲਈ ਢੁਕਵੀਂ ਥਾਂ ਦੀ ਪਛਾਣ ਕਰਨ ਲਈ ਆਖਿਆ ਸੀ।

WRITTEN BY