Skip to content
Independent perspectives. Global stories.
BREAKING

ਨਰਿੰਦਰ ਮੋਦੀ ਓਬਾਮਾ ਨਾਲ ਕਰਨਗੇ ਮੁਲਾਕਾਤ

Share this story

Page-1_07 ਨਿਊਯਾਰਕ, 28 ਸਤੰਬਰ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਗੁਜਰਾਤ ਦੰਗਿਆਂ ਦੌਰਾਨ ਕਥਿਤ ਰੂਪ ਵਿਚ ਕੋਈ ਕਾਰਵਾਈ ਨਾ ਕਰਨ ਕਾਰਨ ਇਕ ਦਹਾਕੇ ਤਕ ਅਮਰੀਕਾ ਲਈ ਬੇਲੋੜੇ ਵਿਅਕਤੀ ਰਹੇ, ਅਗਲੇ ਦੋ ਦਿਨ ਵਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਿ¤ਜੀ ਮਹਿਮਾਨ ਹੋਣਗੇ। ਦੋਵਾਂ ਨੇਤਾਵਾਂ ਵਿਚਕਾਰ 29-30 ਸਤੰਬਰ ਦੀ ਗ¤ਲਬਾਤ ਨਾਲ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਹੋਰ ਡੂੰਘੀ ਹੋਵੇਗੀ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਦੋਵੇਂ ਨੇਤਾ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਨੂੰ ਵਧਾਉਣ ਤੇ ਹੋਰ ਡੂੰਘਾ ਕਰਨ ਲਈ ਆਪਸੀ ਹਿਤ ਦੇ ਮੁ¤ਦਿਆਂ ‘ਤੇ ਚਰਚਾ ਕਰਨਗੇ। ਉਹ ਆਰਥਿਕ ਵਿਕਾਸ ਨੂੰ ਤੇਜ਼ ਕਰਨ, ਸੁਰ¤ਖਿਆ ਸਹਿਯੋਗ ਵਧਾਉਣ ਅਤੇ

ਉਨ੍ਹਾਂ ਸਰਗਰਮੀਆਂ ਵਿਚ ਭਾਈਵਾਲੀ ਕਰਨ ਦੇ ਤੌਰ ਤਰੀਕਿਆਂ ‘ਤੇ ਚਰਚਾ ਕਰਨਗੇ ਜਿਸ ਨਾਲ ਦੋਵਾਂ ਦੇਸ਼ਾਂ ਅਤੇ ਵਿਸ਼ਵ ਨੂੰ ਲੰਬੇ ਸਮੇਂ ਲਈ ਲਾਭ ਮਿਲੇ। ਉਹ ਅਫਗਾਨਿਸਤਾਨ, ਸੀਰੀਆ ਅਤੇ ਇਰਾਕ ਵਿਚ ਮੌਜੂਦਾ ਸਥਿਤੀ ਸਮੇਤ ਖੇਤਰੀ ਮੁ¤ਦਿਆਂ ‘ਤੇ ਧਿਆਨ ਕੇਂਦਰਤ ਕਰਨਗੇ ਅਤੇ ਦੇਖਣਗੇ ਕਿ ਕਿਥੇ ਭਾਰਤ ਅਤੇ ਅਮਰੀਕਾ ਪ¤ਖੀ ਨਤੀਜੇ ਲਈ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਨਿਊਯਾਰਕ ਵਿਚ ਆਪਣੇ ਰੁਝੇਵੇਂ ਖਤਮ ਕਰਕੇ ਸ੍ਰੀ ਮੋਦੀ ਬਾਅਦ ਦੁਪਹਿਰ ਵਾਸ਼ਿੰਗਟਨ ਪਹੁੰਚਣਗੇ।
ਇਕ ਦਹਾਕੇ ਤੋਂ ਵੀ ਵ¤ਧ ਸਮੇਂ ਪਿ¤ਛੋਂ ਸ੍ਰੀ ਮੋਦੀ ਅਮਰੀਕਾ ਦੀ ਰਾਜਧਾਨੀ ਵਿਚ 190 ਸਾਲ ਪੁਰਾਣੇ ਬਲੇਅਰ ਹਾਊਸ ਭਾਵ ਰਾਸ਼ਟਰਪਤੀ ਦੇ ਗੈਸਟ ਹਾਊਸ ‘ਚ ਰਹਿਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟ¤ਲ ਬਿਹਾਰੀ ਵਾਜਪਾਈ ਇਸ ਗੈਸਟ ਹਾਊਸ ਵਿਚ ਠਹਿਰੇ ਸਨ।
ਸੋਮਵਾਰ ਨੂੰ ਰਸਮੀ ਗ¤ਲਬਾਤ ਤੋਂ ਪਹਿਲਾਂ ਨਿ¤ਜੀ ਜਾਣ ਪਛਾਣ ਕਰਨ ਲਈ ਰਾਸ਼ਟਰਪਤੀ ਓਬਾਮਾ ਕ¤ਲ੍ਹ ਨੂੰ ਸ੍ਰੀ ਮੋਦੀ ਦੇ ਸਵਾਗਤ ‘ਚ ਰਾਤ ਦੇ ਖਾਣੇ ਦਾ ਨਿ¤ਜੀ ਪ੍ਰਬੰਧ ਕਰਨਗੇ ਪਰ ਨਰਾਤਿਆਂ ਦੇ ਵਰਤ ਕਾਰਨ ਪ੍ਰਧਾਨ ਮੰਤਰੀ ਓਬਾਮਾ ਦੇ ਰਾਤ ਦੇ ਖਾਣੇ ਮੌਕੇ ਸਿਰਫ਼ ਚਾਹ ਦਾ ਕ¤ਪ ਪੀਣਗੇ. ਸ੍ਰੀ ਮੋਦੀ ਤੇ ਓਬਾਮਾ ਵਿਚਕਾਰ ਵਿਆਪਕ ਗ¤ਲਬਾਤ ਮੰਗਲਵਾਰ ਹੋਵੇਗੀ। ਉਪ ਰਾਸ਼ਟਰਪਤੀ ਜੋਈ ਬਿਡਨ ਕ¤ਲ੍ਹ ਨੂੰ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨਗੇ।

WRITTEN BY