Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਦੀ ਜਥੇਬੰਦੀ ਦਾ ਐਲਾਨ ਜਲਦੀ : ਲੁਹਾਰਾ

Share this story

Page-1_21 ਲੁਧਿਆਣਾ, 28 ਸਤੰਬਰ (ਮਨਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਕੌਮੀ ਪ੍ਰਧਾਨ ਚਰਨ ਸਿੰਘ ਲੁਹਾਰਾ ਨੇ ਅ¤ਜ ਇਥੇ ਗ¤ਲਬਾਤ ਕਰਦਿਆਂ ਦ¤ਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਹੈ ਤੇ ਸ. ਬਾਦਲ ਨੇ ਪੰਜਾਬ ਵਿਚ ਟਰਾਂਸਪੋਰਟ ਵਿੰਗ ਨੂੰ ਅਕਾਲੀ ਦਲ ਨਾਲ ਜੋੜਨ ਲਈ ਇਕ ਵ¤ਡੀ ਜਥੇਬੰਦੀ ਬਣਾਉਣ ਦੇ ਆਦੇਸ਼ ਦਿ¤ਤੇ ਹਨ। ਸ. ਲੁਹਾਰਾ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਦੇ ਆਦੇਸ਼ ‘ਤੇ ਪੰਜਾਬ ਭਰ ਦੇ ਜ਼ਿਲਾ ਹੈ¤ਡ ਕੁਆਰਟਰ ਦਾ ਦੌਰਾ ਕਰਨਗੇ ਤੇ ਚੰਗੇ ਪੜ੍ਹੇ-ਲਿਖੇ ਤੇ ਕਾਬਲ ਵੀਰਾਂ ਨੂੰ ਟੀਮ ‘ਚ ਸ਼ਾਮਲ ਕਰਨ ਲਈ ਇਕ ਲਿਸਟ ਪਾਰਟੀ ਪ੍ਰਧਾਨ ਸ. ਬਾਦਲ ਨੂੰ ਦੇਣਗੇ ਤਾਂ ਜੋ ਟਰਾਂਸਪੋਰਟ ਵਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਹੇਠਲੇ ਪ¤ਧਰ ‘ਤੇ ਜੋੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਆਦੇਸ਼ ਹੈ ਕਿ ਪੰਜਾਬ ਭਰ ਦੇ ਟਰਾਂਸਪੋਰਟਰਾਂ ਨੂੰ ਇਕ ਮਾਲਾ ‘ਚ ਪਰੋ ਕੇ ਸ਼੍ਰੋਮਣੀ ਅਕਾਲੀ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਦੀਆਂ ਸਮ¤ਸਿਆਵਾਂ ਤੇ ਲੋੜਾਂ ਨੂੰ ਫੌਰੀ ਹ¤ਲ ਕੀਤਾ ਜਾਵੇ ਤੇ ਇਸ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਉਪਰਾਲੇ ਕੀਤੇ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਕਾ. ਪ੍ਰੇਮ ਸਿੰਘ ਬਨੂੜ, ਜਗੀਰ ਸਿੰਘ, ਸ. ਤਰਲੋਚਨ ਸਿੰਘ, ਪ੍ਰਧਾਨ ਸਿੰਘ ਪ੍ਰਧਾਨ, ਯੋਗੇਸ਼ਵਰ ਸਿੰਘ ਲੁਹਾਰਾ, ਸੁਭਾਸ਼ ਗੁਪਤਾ, ਦਰਸ਼ਨ ਸਿੰਘ, ਸਤੀਸ਼ ਕੁ¤ਕੀ, ਅਮਰੀਕ ਸਿੰਘ, ਸੁਰਿੰਦਰ ਸਿੰਘ ਨਿ¤ਕੀ, ਗੁਰਦੀਪ ਸਿੰਘ, ਆਰ. ਸੀ. ਜੈਨ ਤੇ ਹੋਰ  ਆਗੂ ਮੌਜੂਦ ਸਨ।

WRITTEN BY