Skip to content
Independent perspectives. Global stories.
BREAKING

ਏਜੰਟ ਦੇ ਸਤਾਏ ਹੋਏ ਨੌਜੁਆਨ ਨੇ ਕੀਤੀੋ ਆਤਮ ਹੱਤਿਆ ਪੁਲੀਸ ਵੱਲੋ ਏਜੰਟ ਦੇ ਖਿਲਾਫ ਮੁਕੱਦਮਾ ਦਰਜ

Share this story

Page-1_23 ਸ਼ਾਹਕੋਟ, 28 ਸਤੰਬਰ (ਸੁਰਿੰਦਰ ਸਿੰਘ ਪਦਮ)- ਇੱਥੋ ਦੇ ਮੁਹੱਲਾ ਬਾਵਿਆ ‘ਚ ਇਕ ਰਹਿੰਦੇ ਨੌਜੁਆਨ ਨੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਸ਼ਾਹਕੋਟ ਪੁਲੀਸ ਨੇ ਮ੍ਰਿਕਤ ਦੇ ਇੱਕ ਨਜ਼ਦੀਕੀ ਰਿਸਤੇਦਾਰ ਵੱਲੋ ਦਿੱਤੇ ਗਏ ਬਿਆਨਾ ਦੇ ਅਧਾਰ ਤੇ ਇੱਥੋ ਦੇ ਇੱਕ ਟ੍ਰੈਵਲ ਏਜੰਟ ਪਲਵਿੰਦਰ ਸਿੰਘ ਟੁਰਨਾ ਦੇ ਖਿਲਾਫ ਧਾਰਾ 306 ਦਾ ਮੁਕੱਦਮਾ ਦਰਜ ਕਰ ਲਿਆ ਹੈ। ਮੁਹੱਲਾ ਵਾਸੀਆ ਦੇ ਦੱਸਣ ਮੁਤਾਬਿਕ ਸਰਤਾਜ ਸਿੰਘ (34) ਪੁੱਤਰ ਸਵ ਕਾਰਜ ਸਿੰਘ ਵਾਸੀ ਮੁਹੱਲਾ ਬਾਵਿਆ ਸ਼ਾਹਕੋਟ ‘ਚ ਇਕੱਲਾ ਹੀ ਘਰ ‘ਚ ਰਹਿੰਦਾ ਸੀ। ਮ੍ਰਿਤਕ ਦਾ ਸਮੁਚਾ ਪਰਿਵਾਰ ਵਿਦੇਸ਼ ‘ਚ ਰਹਿੰਦਾ ਹੈ। ਮੁਹੱਲਾ ਵਾਸੀਆ ਨੇ ਦੱਸਿਆ ਕਿ ਮ੍ਰਿਤਕ ਨੇ ਘਰ ਦਾ ਕੁਝ ਹਿੱਸਾ ਕਿਰਾਏ ਉਪੱਰ ਦਿੱਤਾ ਹੋਇਆ ਹੈ। ਉਨ•ਾਂ ਦੱਸਿਆ ਕਿ ਕਿਰਾਏਦਾਰਾ ਨੇ ਤੜਕਸਾਰ ਦੇਖਿਆ ਕਿ ਸਰਤਾਜ ਸਿੰਘ ਪੱਖੇ

ਨਾਲ ਲਟਕ ਰਿਹਾ ਸੀ। ਉਨ•ਾਂ ਨੇ ਤੁਰੰਤ ਇਸ ਦੀ ਸੂਚਨਾ ਮੁਹੱਲੇ ਦੇ ਐਮ ਸੀ ਨੂੰ ਦਿੱਤੀ। ਐਮ,ਸੀ ਨੇ ਅੱਗੇ ਇਸ ਦੀ ਸੂਚਨਾ ਪਲੀਸ ਨੂੰ ਦਿੱਤੀ । ਸੂਚਨਾ ਮਿਲਣ ਤੋ ਬਾਅਦ ਸ਼ਾਹਕੋਟ ਪੁਲੀਸ ਨੇ ਘਟਨਾ ਸਥਾਨ ਤੇ ਪਹੁਚ ਕੇ ਮੁਹੱਲਾ ਵਾਸੀਆ ਦੀ ਹਾਜ਼ਰੀ ‘ਚ ਮ੍ਰਿਤਕ ਦੀ ਲਾਸ਼ ਨੂੰ ਹੇਠਾ ਉਤਾਰਿਆ। ਜਾਂਚ ਦੌਰਾਨ ਪੁਲੀਸ ਨੂੰ ਮ੍ਰਿਤਕ ਦੀ ਜੇਬ ਵਿਚੋ ਇੱਕ ਆਤਮ ਹੱਤਿਆ ਨੋਟ ਵੀ ਮਿਲਿਆ। ਆਤਮ ਹੱਤਿਆ ਨੋਟ ‘ਚ ਮ੍ਰਿਤਕ ਨੇ ਲਿਖਿਆ ਹੈ ਕਿ ਏਜੰਟ ਪਲਵਿੰਦਰ ਸਿੰਘ ਟੁਰਨਾ ਨੂੰ ਉਨ•ਾਂ ਨੇ ਵਿਦੇਸ਼ ਜਾਣ ਵਾਸਤੇ ਲੱਖਾ ਰੁਪਏ ਦਿੱਤੇ ਹਨ। ਉਕਤ ਏਜੰਟ ਹੁਣ ਨਾ ਤਾਂ ਰੁਪਏ ਵਾਪਸ ਕਰ ਰਿਹਾ ਹੈ ਅਤੇ ਨਾ ਹੀ ਉਨ•ਾਂ ਨੂੰ ਵਿਦੇਸ਼ ਭੇਜ ਰਿਹਾ ਹੈ। ਇਸ ਕਰਕੇ ਏਜੰਟ ਵੱਲੋ ਉਨ•ਾਂ ਨੂੰ ਆਰਥਿਕ ਮੰਦਹਾਲੀ ‘ਚ ਪਹੁਚਾਏ ਜਾਣ ਕਾਰਣ ਉਹ ਆਤਮ ਹੱਤਿਆ ਕਰ ਰਿਹਾ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ ‘ਚੋ ਆਉਣ ਤੋ ਬਾਅਦ ਹੀ ਉਨ•ਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।
ਡੀ.ਐਸ.ਪੀ ਸ਼ਾਹਕੋਟ ਅਸ਼ਵਨੀ ਕੁਮਾਰ ਅਤਰੀ ਨੇ ਕਿਹਾ ਕਿ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਬਲਬੀਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮ੍ਰਿਤਕ  ਨੇ ਏਜੰਟ ਪਲਵਿੰਦਰ ਸਿੰਘ ਟੁਰਨਾ ਨੂੰ ਕਰੀਬ ਤੀਹ ਲੱਖ ਰੁਪਇਆ ਵਿਦੇਸ਼ ਜਾਣ ਵਾਸਤੇ ਦਿੱਤਾ ਸੀ। ਉਨ•ਾਂ ਕਿਹਾ ਕਿ ਉਕਤ ਬਿਆਨਾ ਦੇ ਅਧਾਰ ਤੇ ਸ਼ਾਹਕੋਟ ਪੁਲੀਸ ਨੇ ਏਜੰਟ ਦੇ ਖਿਲਾਫ ਧਾਰਾ 306 ਦਾ ਮੁਕੱਦਮਾ ਦਰਜ ਕਰ ਦਿੱਤਾ ਹੈ। ਏਜੰਟ ਨੂੰ ਗ੍ਰਿਫਤਾਰ ਕਰਨ ਲਈ ਥਾ ਥਾ ਤੇ ਛਾਪਾਮਾਰੀ ਕੀਤੀ ਜਾ ਰਹੀ ਹੈ।

WRITTEN BY