Skip to content
Independent perspectives. Global stories.
BREAKING

ਬੇਰਹਿਮੀ ਨਾਲ ਮਾਰਕੁੱਟਕੇ ਸੁੱਟੀ ਗਊ ਦੀ ਲਾਸ਼ ਮਿਲਣ ਕਾਰਨ ਗਊ ਭਗਤਾਂ ‘ਚ ਰੋਸ਼ ਦੀ ਲਹਿਰ

Share this story

Page-1_27 ਤਪਾ ਮੰਡੀ 28 ਸਤੰਬਰ- ਸਥਾਨਕ ਨਾਮਦੇਵ ਮਾਰਗ ‘ਤੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਨਜਦੀਕ ਮ੍ਰਿਤਕ ਗਊ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ  ਦੀਆਂ ਲੱਤਾਂ ਬੰਨ•ੀਆਂ ਹੋਈਆਂ ਸਨ ਅਤੇ ਬੇਰਹਿਮੀ ਨਾਲ ਮਾਰਕੁੱਟ ਕੇ ਸੁੱਟੇ ਜਾਣ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ। ਜਦੋਂ ਇਸ ਮਰੀ ਗਊ ਬਾਰੇ ਗਊ ਭਗਤਾਂ ਨੂੰ ਪਤਾ ਲੱਗਿਆਂ ਤਾਂ ਉਨ•ਾਂ ਮੋਕੇ ‘ਤੇ ਪੁੱਜਕੇ ਥਾਨਾ ਤਪਾ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਮੰਗ ਕੀਤੀ ਕਿ ਗਊ ਦਾ ਪੋਸਟ ਮਾਰਟਮ ਕਰਵਾਕੇ ਪਰਚਾ ਦਰਜ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਫੜਕੇ ਉਨ•ਾਂ ਨੂੰ ਸਜਾ ਦਿੱਤੀ ਜਾਵੇ। ਇਸ ਸੰਬੰਧੀ ਜਦ ਐਸ.ਐਚ.ਓ ਤਪਾ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਗਊ ਭਗਤ ਬਸੰਤ ਲਾਲ (ਭੋਲਾ) ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗਊ ਦਾ ਪੋਸਟਮਾਰਟਮ ਕਰਕੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਦਫਨਾਈ ਗਈ।

ਪੰਜਾਬ ਮਹਾਂ ਕਾਂਵੜ ਸੰਘ ਦੇ ਪੰਜਾਬ ਤਰਲੋਚਨ ਬਾਂਸਲ ਨੇ ਘਟਨਾ ਦਾ ੰਿਨੰਦਾ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਗਊ ਨੂੰ ਬੇਰਹਿਮੀ ਨਾਲ ਕੁੱਟਮਾਰਕੇ ਅਤੇ ਟਰੈਕਟਰ ਨਾਲ ਬੰਨ• ਕੇ ਮਾਰੀ ਹੈ ਦੀ ਜਿਨ•ੀ ਨਿੰਦਾ ਕੀਤੀ ਜਾਵੇ ਥੋੜ•ੀ ਹੈ ਅਤੇ ਮੰਗ ਕੀਤੀ ਹੈ ਕਿ ਮ੍ਰਿਤਕ ਗਊ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਵੱਡੀ ਪੱਧਰ ‘ਤੇ ਰੋਸ਼ ਧਰਨੇ ਦਿੱਤੇ ਜਾਣਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਬ੍ਰਾਹਮਣ ਸਭਾ ਦੇ ਪਰਧਾਨ ਧਰਮ ਪਾਲ ਸ਼ਰਮਾ,ਮੰਗਲ ਦਾਸ ਗਰਗ ਪ੍ਰਧਾਨ ਵਪਾਰ ਮੰਡਲ ਤਪਾ,ਸ੍ਰੀ ਮਹਾਂਵੀਰ ਸੰਕੀਰਤਨ ਭਜਨ ਮੰਡਲੀ ਦੇ ਆਗੂ ਸਤੀਸ ਕੁਮਾਰ ਗੁਪਤਾ,ਪੰਜਾਬ ਅਗ੍ਰਵਾਲ ਸੰਮੇਸਨ ਦੇ ਆਗੂ ਹਰੀਕ੍ਰਿਸ਼ਨ ਅਗ੍ਰਵਾਲ,ਅਗ੍ਰਵਾਲ ਸਭਾ ਦੇ ਪਰਧਾਨ ਮਦਨ ਲਾਲ ਗਰਗ,ਰਾਮ ਲੀਲਾ ਕਮੇਟੀ ਦੇ ਸਰਪ੍ਰਸਤ ਪ੍ਰੇਮ ਕੁਮਾਰ ਭੂਤ,ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਟੀਟੂ ਦੀਕਸ਼ਤ,ਟਰੱਕ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ,ਦੀਪਕ ਬਾਂਸਲ ਪ੍ਰਧਾਨ ਪੈਸਟੀਸਾਈਡਜ ਯੂਨੀਅਨ,ਹਰੀਸ ਗੋਇਲ ਬਿਜਲੀ ਐਸ਼ੋਸ਼ੀਏਸ਼ਨ,ਵਿਜੈ ਕੁਮਾਰ ਭਾਂਗਾ ਵਾਲਾ ਕੱਪੜਾ ਐਸ਼ੋਸ਼ੀਏਸ਼ਨ,ਬਾਬਰ ਪਰੋਹਿਤ ਹਲਵਾਈ ਯੂਨੀਅਨ,ਗਊਸ਼ਾਲਾ ਆਲੀਕੇ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ,ਸ੍ਰੀ ਸੱਤਿਆਂ ਸਾਈ ਸੰਮਤੀ ਦੇ ਪ੍ਰੇਮ ਭਾਰਤੀ,ਬਸਾਤੀ ਯੂਨੀਅਨ ਦੇ ਪ੍ਰਧਾਨ ਅਸ਼ੋਕ ਘੁੜੈਲਾ,ਸਬਜੀ ਐਸ਼ੋਸ਼ੀਏਸ਼ਨ ਦੇ ਅਜੈਬ ਸਿੰਘ,ਕੱਚਾ ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਹੇਮ ਰਾਜ ਸ਼ੰਟੀ,ਨੰਬਰਦਾਰ ਗੁਰਚਰਨ ਸਿੰਘ,ਆਰ.ਐਸ.ਐਸ ਦੇ ਵਿਪਨ ਗੁਪਤਾ,ਮੈਡੀਕਲ ਐਸ਼ੋਸ਼ੀਏਸ਼ਨ ਦੇ ਸੁਰਿੰਦਰ ਬਦਰਾ,ਲੋਹਾ ਯੂਨੀਅਨ ਦੇ ਭਗਵਾਨ ਦਾਸ,ਕਰਿਆਨਾ ਐਸ਼ੋਸ਼ੀਏਸ਼੍ਰਨ ਦੇ ਭੂਸ਼ਨ ਘੁੜੈਲਾ,ਐਟੀ ਕਰਾਈਮ ਦੇ ਚੈਰਵ ਗਰਗ,ਕਾਂਤਾ ਮੋੜ,ਜਗਜੀਤ ਸਿੰਘ ਜੱਗੀ,ਕਾਲਾ ਮਹਿਤਾ,ਪ੍ਰੇਮ ਕੁਮਾਰ, ਧਾਰਮਿਕ ਆਗੂ ਸੰਤ ਰਾਜਗਿਰ ਜੀ ਮਹਾਰਾਜ ਸੰਚਾਲਕ ਡੇਰਾ ਵੀਰਗਿਰ ਦੇ ਸੰਚਾਲਕ,ਮਹੰਤ ਰਾਮੇਸ਼ਵਰ ਦਾਸ,ਹੁਕਮ ਦਾਸ ਬਬਲੀ ਮਹੰਤ,ਸੰਤ ਬਾਬਾ ਭਗਵਾਨ ਦਾਸ ਆਦਿ ਸਮਾਜਿਕ,ਰਾਜਨੈਤਿਕ,ਧਾਰਮਿਕ ਨੇ ਇਸ ਘਟਨਾ ਦੀ ਜੋਰਦਾਰ ਨਿੰਦਾ ਕਰਦੇ ਹੋਏ ਸੰਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

WRITTEN BY