Skip to content
Independent perspectives. Global stories.
BREAKING

ਸਖਤ ਕਾਨੂੰਨ ਦੇ ਬਾਵਜੂਦ ਨਾਬਾਲਗ ਲੜਕੀਆਂ ਦੇ ਹੋ ਰਹੇ ਹਨ ਵਿਆਹ

Share this story

ਨਵੀਂ ਦਿ¤ਲੀ, 28 ਸਤੰਬਰ (ਪੀ. ਟੀ.)- ਬਾਲ ਵਿਆਹ ਰੋਕਣ ਲਈ ਸਖਤ ਕਾਨੂੰਨ ਹੋਣ ਦੇ ਬਾਵਜੂਦ 37 ਫੀਸਦੀ ਲੜਕੀਆਂ ਦਾ ਵਿਆਹ 16 ਸਾਲ ਦੀ ਉਮਰ ਵਿਚ ਹੋ ਜਾਂਦਾ ਹੈ। ਇਹ ਖੁਲਾਸਾ ਆਂਧਰਾ ਪ੍ਰਦੇਸ਼ ਵਿਚ ਬ¤ਚਿਆਂ ‘ਚ ਗਰੀਬੀ ਨੂੰ ਲੈ ਕੇ ਕਰਵਾਏ ਗਏ ਇਕ ਸਰਵੇਖਣ ਵਿਚ ਹੋਇਆ। ਸਰਵੇਖਣ ਵਿਸ਼ਵ ਪ¤ਧਰ ‘ਤੇ ਕੰਮ ਕਰਨ ਵਾਲੀ ਸੰਸਥਾ ‘ਯੰਗ ਲਾਈਵ ਸਟ¤ਡੀ‘ ਨੇ ਕੀਤਾ ਹੈ। ਸਰਵੇਖਣ ਵਿਚ ਭਾਰਤ ਦੇ ਆਂਧਰਾ ਪ੍ਰਦੇਸ਼ ਨਾਲ ਹੀ ਪੇਰੂ, ਵੀਅਤਨਾਮ ਅਤੇ ਇਥੋਪੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਧਿਐਨ ਬ¤ਚਿਆਂ ਦੀ ਸਿ¤ਖਿਆ, ਸਿਹਤ ਅਤੇ ਉਨ੍ਹਾਂ ਨਾਲ ਹੋਣ ਵਾਲੇ ਹੋਰ ਅ¤ਤਿਆਚਾਰ ਬਾਰੇ ਕੀਤਾ ਗਿਆ ਹੈ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਬਾਲ ਵਿਆਹ ਰੋਕਥਾਮ ਐਕਟ ਅਧੀਨ ਲੜਕੀ ਦਾ ਵਿਆਹ 18 ਸਾਲ ਦੀ ਉਮਰ ਪੂਰੀ ਹੋਣ ਤ¤ਕ ਨਹੀਂ ਕੀਤਾ ਜਾ ਸਕਦਾ ਹੈ ਪਰ ਆਂਧਰਾ ਪ੍ਰਦੇਸ਼ ਵਿਚ ਜ਼ਿਆਦਾਤਰ ਵਿਆਹ ਸਾਢੇ 16 ਸਾਲ ਦੀ ਉਮਰ ਵਿਚ ਹੀ ਹੋ ਰਹੇ ਸਨ।

WRITTEN BY