ਨਵੀਂ ਦਿ¤ਲੀ, 28 ਸਤੰਬਰ (ਪੀ. ਟੀ.)- ਮਹਾਰਾਸ਼ਟਰ ‘ਚ ਕਾਂਗਰਸ-ਰਾਕਾਂਪਾ ਦੇ 15 ਸਾਲ ਪੁਰਾਣੇ ਗ¤ਠਜੋੜ ਦੇ ਟੁ¤ਟਣ ਅਤੇ ਫਿਰ ਮੁ¤ਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਅ¤ਜ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿ¤ਤਾ ਗਿਆ। ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਦ¤ਸਿਆ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮਹਾਰਾਸ਼ਟਰ ‘ਚ ਕੇਂਦਰੀ ਸ਼ਾਸਨ ਨੂੰ ਲਾਗੂ ਕਰਨ ਦੇ ਫ਼ਰਮਾਨ ‘ਤੇ ਦਸਤਖ਼ਤ ਕੀਤੇ। ਸਨਿ¤ਚਰਵਾਰ ਨੂੰ ਕੇਂਦਰੀ ਕੈਬਨਿਟ ਨੇ ਰਾਜ ‘ਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਿਸ਼ ਕੀਤੀ ਸੀ। ਸਨਿ¤ਚਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਬੈਠਕ ਹੋਈ ਸੀ।



