ਬਰਨਾਲਾ, 28 ਸਤੰਬਰ- ਜ਼ਿਲ੍ਹੇ ਦੀ ਮੰਡੀ ਧਨੌਲਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਸਹਾਇਕ ਮੈਨੇਜਰ ਦੇ ਅੱਖੜ ਰਵੱਈਏ ਦੀ ਚਰਚਾ ਇਲਾਕੇ ਅੰਦਰ ਦਿਨੋ-ਦਿਨ ਤੂਲ ਫੜਦੀ ਜਾ ਰਹੀ ਹੈ। ਵਰਣਨਯੋਗ ਹੈ ਕਿ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਮੁੱਚੇ ਭਾਰਤ ਦੇ ਨਾਗਰਿਕਾਂ ਦੇ ਬੈਂਕ ਖਾਤੇ ਖੋਲ੍ਹਣ ਨੂੰ ਲੈ ਕੇ ਬੈਂਕ ਅਧਿਕਾਰੀਆਂ ਵੱਲੋਂ ਵਿੰਗ ਬਲ ਪਾ ਕੇ ਖਾਤੇ ਨਾ ਖੋਲ੍ਹੇ ਜਾਣ ਕਾਰਣ ਲੋਕਾਂ ਵਿੱਚ ਨਰਾਜ਼ਗੀ ਪਾਈ ਗਈ ਸੀ। ਇੱਥੋਂ ਤੱਕ ਕਿ ਉਕਤ ਅਧਿਕਾਰੀ ਖਾਤੇ ਖੋਲ੍ਹਣ ਦੀ ਮੁਹਿੰਮ ਨੂੰ ਵਾਰਡਾਂ ’ਚ ਵੰਡ ਕੇ ਟਾਲ ਮਟੋਲ ਕਰ ਰਹੇ ਹਨ। ਜਦ ਕਿ ਸੈਂਟਰ ਸਰਕਾਰ ਵੱਲੋਂ ਕੋਈ ਅਜਿਹੀ ਹਦਾਇਤ ਜਾਰੀ ਨਹੀਂ ਕੀਤੀ ਗਈ ਕਿ ਲੋਕਾਂ ਦੇ ਖਾਤੇ ਵਾਰਡਾਂ ਵਿੱਚ ਵੰਡ ਕੇ ਕੋਲ੍ਹੇ ਜਾਣ। ਲੋਕਾਂ ਦੇ ਅੱਲੇ ਜ਼ਖਮ ਹਾਲੇ ਮੱਠੇ ਨਹੀਂ ਪਏ ਕਿ ਬੈਂਕ ਅਧਿਕਾਰੀ ਕਥਿਤ ਲੋਨ ਕਰਨ ਬਦਲੇ ਦਲਾਲਾਂ ਰਾਹੀਂ ਮੋਟੀ ਰਾਸ਼ੀ ਵਸੂਲਣ ਬਾਰੇ ਚਰਚਾ ਅੰਬਰੀ ਪੁੱਜ ਗਈ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵੱਲੋਂ 5000
ਰੁਪਏ ਤੋਂ ਉਪਰ ਦੀ ਰਾਸ਼ੀ ਦਾ ਬਿਲ ਡਰਾਫਟ ਰਾਹੀਂ ਭਰਵਾਏ ਜਾਣ ਦੀ ਹਦਾਇਤ ਕੀਤੀ ਹੋਈ ਹੈ। ਪਿਛਲੇ ਦਿਨੀ ਇਹ ਗੱਲ ਵੀ ਚਰਚਾ ’ਚ ਰਹੀ ਕਿ ਜਦ ਕੋਈ ਬੈਂਕ ਵਿੱਚ ਡਰਾਫਟ ਬਣਾਉਣ ਜਾਂਦਾ ਹੈ ਤਾਂ ਬੈਂਕ ਮੈਨੇਜਰ ਤੇ ਸਹਾਇਕ ਮੈਨੇਜਰ ਡਰਾਫਟ ਬਣਾਉਣ ਤੋਂ ਟਾਲਾ ਵੱਟ ਜਾਂਦੇ ਹਨ। ਜਿਸ ਨਾਲ ਖਪਤਕਾਰ ਨੂੰ ਆਪਣੇ ਬਿਜਲੀ ਬਿਲ ਦਾ ਜੁਰਮਾਨਾ ਭਰਨ ਲਈ ਮਜਬੂਰ ਹੋਣਾ ਪੈਂਦਾ ਹੈ। ਖਪਤਕਾਰਾਂ ਨੂੰ ਚੈ¤ਕ ਬੁੱਕ ਜਾਰੀ ਕਰਨ ਸਮੇਂ ਵੀ ਉਕਤ ਅਧਿਕਾਰੀ ਇੱਕ ਦੂਸਰੇ ਪਾਸ ਭੇਜ ਕੇ ਖਪਤਕਾਰ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਜਾਣਕਾਰੀ ਦਿੰਦਿਆਂ ਨਰਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਖਪਤਕਾਰਾਂ ਨੂੰ ਸੁਵਿਧਾ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ ਏ ਟੀ ਐਮ ਜਿਆਦਾਤਰ ਬੰਦ ਹੀ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੱਖਣ ਸਿੰਘ ਧਨੌਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਅਧਿਕਾਰੀ ਕਥਿਤ ਮਿਲੀਭੁਕਤ ਨਾਲ ਖਪਤਕਾਰਾਂ ਦੀ ਭਾਰੀ ਲੁੱਟ ਕਰਦੇ ਹਨ ਤੇ ਉਹਨਾਂ ਦੇ ਢੰਗ ਤਰੀਕੇ ਨਾਲ ਨਾ ਚੱਲਣ ਵਾਲਿਆਂ ਨੂੰ ਹਮੇਸ਼ਾ ਲਾਰਿਆਂ ’ਚ ਰੱਖਿਆ ਜਾਂਦਾ ਹੈ। ਆਖਿਰ ਉਹਨਾਂ ਦੇ ਰਾਹੀਂ ਕੰਮ ਕਰਨ ਦੀ ਸ਼ਰਤ ’ਚ ਅਸੱਭਿਅਕ ਸ਼ਬਦ ਵਰਤ ਕੇ ਜ਼ਲੀਲ ਕੀਤਾ ਜਾਂਦਾ ਹੈ। ਮੱਖਣ ਸਿੰਘ ਨੇ ਕਿਹਾ ਕਿ ਉਕਤ ਅਧਿਕਾਰੀਆਂ ਨੇ ਆਮਦਨ ਦੇ ਵਸੀਲਿਆਂ ਨਾਲੋਂ ਕਿਤੇ ਵਧ ਜਾਇਦਾਦ ਇਕੱਠੀ ਕਰ ਰੱਖੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕਥਿਤ ਰੂਪ ’ਚ ਇਕੱਤਰ ਕੀਤੀ ਜਾਇਦਾਦ ਆਪਣੇ ਰਿਸ਼ਤੇਦਾਰਾਂ ਤੇ ਹਮਖਿਆਲੀਆਂ ਦੇ ਨਾਮ ਕਰਵਾ ਰੱਖੀ ਹੈ। ਉਹਨਾਂ ਦੱਸਿਆ ਕਿ ਦੋਵਾਂ ਅਧਿਕਾਰੀਆਂ ਦੀ ਉ¤ਚ ਪੱਧਰੀ ਪੜਤਾਲ ਕਰਵਾਏ ਜਾਣ ਸਬੰਧੀ ਆਮਦਨ ਕਰ ਵਿਭਾਗ ਵਿਜੀਲੈਂਸ ਤੇ ਡੀ. ਜੀ. ਪੀ ਪੰਜਾਬ ਨੂੰ ਲਿਖ ਭੇਜਿਆ ਗਿਆ ਹੈ। ਮੱਖਣ ਸਿੰਘ ਧਨੌਲਾ ਨੇ ਮੁੱਖ ਮੰਤਰੀ ਪੰਜਾਬ, ਡੀ ਜੀ ਪੀ ਪੰਜਾਬ ਤੇ ਵਿਜੀਲੈਂਸ ਪੰਜਾਬ ਪਾਸੋਂ ਮੰਗ ਕਰਦਿਆਂ ਕਿਹਾ ਕਿ ਉਕਤ ਦੋਵਾਂ ਅਧਿਕਾਰੀਆਂ ਦੀ ਉ¤ਚ ਪੱਧਰੀ ਜਾਂਚ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਸਹਾਕਿ ਮੈਨੇਜਰ ਧਨੌਲਾ ਦਾ ਹੀ ਵਸਨੀਕ ਹੈ ਤੇ ਉ¤ਚ ਅਧਿਾਕਰੀਆਂ ਦੀ ਕਥਿਤ ਮਿਲੀਭੁਕਤ ਨਾਲ ਧਨੌਲਾ ਬੈਂਕ ਦੀ ਬਰਾਂਚ ’ਚ ਨੌਕਰੀ ਕਰਦਾ ਆ ਰਿਹਾ ਹੈ।



