ਧਰਮਿੰਦਰ ਸਿੰਘ (ਚੱਬਾ)
ਸੰਪਰਕ : 97817-51690
ਵਾਕਿਆ ਹੀ ਕੁਦਰਤ ਬੜੀ ਆਲ੍ਹਾ ਚੀਜ਼ ਹੈ। ਆਪਣੀ ਖੇਡ ਦੇ ਚਮਤਕਾਰ ਨਾਲ ਸਭ ਕੁੱਝ ਪੱਲਟ ਕੇ ਰੱਖ ਦੇਣ ਦੀ ਹਿੰਮਤ ਰੱਖਦੀ ਹੈ। ਕੁਦਰਤ ਦੇ ਅਜੀਬੋ-ਗਰੀਬ ਚੱਕਰ ਨਾਲ ਕਈ ਵਾਰੀ ਸਾਡੇ ਸਾਹਮਣੇ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸਦੀ ਕਦੇ ਅਸੀ ਕਲਪਨਾ ਵੀ ਨਹੀ ਕੀਤੀ ਹੁੰਦੀ। ਇਨਸਾਨ ਦੀ ਸੋਚ ਦੇ ਉਲਟ ਹੋਏ ਕੰਮ , ਕਈ ਵਾਰੀ ਉਸਨੂੰ ਸੋਚਣ ਤੇ ਮਜ਼ਬੂਰ ਕਰ ਦਿੰਦੇ ਹਨ ਕਿ ਕੁਦਰਤ ਆਖਰਕਾਰ ਚੀਜ਼ ਕੀ ਹੈ? ਜਿਸਦੇ ਅਸਰ ਹੇਠ ਆ ਕੇ ਉਹ ਕੀ ਤੋਂ ਕੀ ਬਣ ਕੇ ਬੈਠ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਤੇ ਇਸ ਦੌਰਾਨ ਨਾ ਜਾਣੇ ਕੀ-ਕੀ ਬਦਲ ਜਾਂਦਾ ਹੈ। ਉਹ ਕਿਸੇ ਨੂੰ ਫਰਸ਼ੋਂ ਅਰਸ਼ ਤੇ ਅਰਸ਼ੋਂ ਫਰਸ਼ ਤੇ ਪਲਾਂ ਵਿੱਚ ਟਿਕਾਉਣ ਦੀ ਹਿੰਮਤ ਰੱਖਦਾ ਹੈ। ਐਸੇ ਹੀ ਨਜਾਰੇ ਤੱਕ ਚੁੱਕੀ ਹੈ ਗਾਇਕਾਂ ਲਤਾ ਮੰਗੇਸ਼ਕਰ ਜੋ ਕਿ ਬਚਪਨ ਤੋਂ ਗਰੀਬੀ ਨਾਲ ਦੋ-ਚਾਰ ਹੁੰਦੀ ਹੋਈ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਅੱਜ ਉਹ ਇੱਕ ਪੂਜਣਯੋਗ ਹਸਤੀ ਬਣ ਚੁੱਕੀ ਹੈ। ਲਤਾ ਨੇ ਬਚਪਨ ਤੋਂ ਹੀ ਉਹ ਸਭ ਆਪਣੇ ਤਨ ਤੇ ਹੰਢਾਇਆ, ਜਿਸਦੀ ਆਮ ਇਨਸਾਨ ਨੇ ਕਲਪਨਾ ਵੀ ਨਹੀ ਕੀਤੀ ਹੁੰਦੀ, ਪਰ ਉਸ ਸਿਰੜੀ ਤੇ ਸਾਦਗੀ ਦੀ ਮੂਰਤ ਨੇ ਹਨੇਰਿਆਂ ਨੂੰ ਚੀਰਦਿਆ ਹੋਇਆ ਮੰਜ਼ਿਲ ਤੱਕ ਪਹੁੰਚਣ ਦਾ ਸਬੱਬ ਪ੍ਰਾਪਤ ਕੀਤਾ। ਅੱਜ ਉਹ ਆਪਣੇ ਗੀਤਾਂ ਦੀ ਬਦੌਲਤ ਅਮਰ ਹੋ ਚੁੱਕੀ ਹੈ।
ਉਸਦੇ ਗੀਤ ਸੁਣ ਕੇ ਇੰਜ਼ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੁਦਰਤ ਦੀ ਕਾਇਨਾਤ ਹੋਵੇ, ਵਣ ਹਰਿਆ-ਭਰਿਆ ਹੋਵੇ, ਸੁੰਦਰ-ਸੁੰਦਰ ਰੰਗ ਬਰੰਗੇ ਫੁੱਲ ਹੋਣ, ਨਦੀ ਕਿਨਾਰੇ ਗੋਰੀਆਂ ਪਨਘਟ ਤੋਂ ਪਾਣੀ ਭਰਦੀਆਂ ਹੋਣ, ਰੰਗ-ਬਰੰਗੇ ਫੁੱਲਾਂ ਦਾ ਮਹਿਕਣਾ ਹੋਵੇ, ਨੀਲਾ-ਨੀਲਾ ਅੰਬਰ ਹੋਵੇ, ਪਰਬਤ ਦੀਆਂ ਚੋਟੀਆਂ ਹੋਣ, ਅਸਮਾਨ ਨੂੰ ਛੂਹਦੇ ਹੋਏ ਦਰੱਖਤ ਹੋਣ, ਜਿੱਥੇ ਹਰ ਕੋਈ ਆਪਣੇ ‘ਚ ਮਗਨ ਹੋਵੇ। ਜਿੱਥੇ ਨਾ ਕੋਈ ਸ਼ੋਰ ਹੋਵੇ, ਸਿਰਫ ਪੰਛੀਆਂ ਦਾ ਚਹਿਕਣਾ ਹੋਵੇ, ਨਦੀਆਂ- ਝਰਨਿਆਂ ਦਾ ਮਿੱਠਾ-ਮਿੱਠਾ ਸੰਗੀਤ ਕੰਨ੍ਹਾਂ ਵਿੱਚ ਰਸ ਘੋਲਦਾ ਹੋਵੇ, ਜਿੱਥੇ ਸਿਰਫ ਮਹਿਬੂਬਾ ਦਾ ਸਾਥ ਹੋਵੇ। ਇਹ ਸਭ ਦਾ ਨਜ਼ਾਰਾ ਉਸਦੇ ਗੀਤਾਂ ਵਿੱਚੋਂ ਸੁਨਣ ਨੂੰ ਮਿਲਦਾ ਹੈ। ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੁੰ ਪਿਤਾ ਪੰਡਿਤ ਦੀਨਾ ਨਾਥ ਮੰਗੇਸ਼ਕਰ ਤੇ ਮਾਤਾ ਸੁਧਾਵਤੀ ਮੰਗੇਸ਼ਕਰ ਦੇ ਘਰ ਮਹਾਂਰਾਸ਼ਟਰ ਦੇ ਪਿੰਡ ਮੰਗੇਸ਼ ਵਿੱਚ ਹੋਇਆ। ਸ਼੍ਰੀ ਗਣੇਸ਼ ਭੱਟ ਦੀ ਪੋਤਰੀ ਲਤਾ ਮੰਗੇਸ਼ਕਰ ਦਾ ਨਾਂ ਹੇਮਾ ਸੀ। ਲਤਾ ਦੇ ਪਿਤਾ ਦੀ ਠਬਲਵੰਤ ਨਾਟਕ ਮੰਡਲੀੂ ਨਾਂ ਦੀ ਨਾਟਕ ਮੰਡਲੀ ਸੀ। ਇਸ ਮੰਡਲੀ ਦੇ ਤਹਿਤ ਲਤਾ ਨੇ ਅਦਾਕਾਰੀ ਅਤੇ ਗਾਉਣਾ ਬਚਪਨ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਲਤਾ ਮੰਗੇਸ਼ਕਰ ਦੇ ਪਿਤਾ ਨੇ ਇੱਕ ਨਾਟਕ ਲਿਖਿਆ ਸੀ ਜਿਸ ਦਾ ਨਾਂ ਠਲਤਿਕਾੂ ਸੀ। ਇਹ ਨਾਟਕ ਜਦੋ ਸਟੇਜ਼ਾਂ ਤੇ ਖੇਡਿਆ ਗਿਆ ਤਾਂ ਇਸ ਨਾਟਕ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ।
ਇਸ ਨਾਟਕ ਵਿੱਚ ਲਤਾ ਮੰਗੇਸ਼ਕਰ ਨੇ ਬਾਲ ਕਲਾਕਾਰ ਦੇ ਤੌਰ ਤੇ ਕੰਮ ਕੀਤਾ ਸੀ। ਇਸ ਨਾਟਕ ਦੇ ਇੰਨ੍ਹੀ ਪ੍ਰਸਿੱਧੀ ਤੋਂ ਆਪ ਦੇ ਪਿਤਾ ਨੇ ਆਪ ਦੇ ਬਚਪਨ ਦੇ ਨਾਂ ਤੋਂ ਆਪ ਦਾ ਨਾਂ ਲਤਾ ਰੱਖ ਦਿੱਤਾ ਤੇ ਉਸ ਦਿਨ ਤੋਂ ਆਪ ਬਣ ਗਈ ਲਤਾ ਮੰਗੇਸ਼ਕਰ। 1940 ਦੇ ਦਹਾਕੇ ਦੌਰਾਨ ਜਦੋ ਫਿਲਮਾਂ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਆਪ ਦੇ ਪਿਤਾ ਦੀ ਨਾਟਕ ਮੰਡਲੀ ਲਗਾਤਾਰ ਘਾਟੇ ਵੱਲ ਜਾਣੀ ਸ਼ੁਰੂ ਹੋ ਗਈ, ਜਿਸ ਕਾਰਣ ਆਪ ਦੇ ਪ੍ਰੀਵਾਰ ਤੇ ਮੁਸ਼ਕਲਾ ਦਾ ਦੌਰ ਸ਼ੁਰੂ ਹੋ ਗਿਆ। ਇਸ ਮੁਸ਼ਕਿਲਾਂ ਦੇ ਕਾਲੇ ਬੱਦਲਾ ਦਾ ਪ੍ਰਛਾਂਵਾਂ ਉਦੋਂ ਹੋਰ ਗੂੜਾ ਹੋ ਗਿਆ, ਜਦੋਂ 1942 ਵਿੱਚ ਆਪ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਤਾਂ ਮਾਨੋ ਆਪ ਉ ¤ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਿਸ ਨੇ ਆਪ ਨੂੰ ਸੜਕ ਤੇ ਲੈ ਆਂਦਾ। ਉਸ ਸਮੇਂ ਆਪ ਕੇਵਲ 13 ਸਾਲ ਦੀ ਸੀ। ਆਪ ਆਪਣੇ ਪ੍ਰੀਵਾਰ ਵਿੱਚੋਂ ਸਭ ਤੋਂ ਵੱਡੀ ਸੀ। ਆਪ ਦੀਆਂ ਤਿੰਨ ਭੈਣਾਂ ਆਸ਼ਾ ਭੌਸਲੇ, ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਤੇ ਭਰਾ ਹਿਰਦੇਨਾਥ ਸੀ । ਪ੍ਰੀਵਾਰ ਦੀਆਂ ਜਿੰਮੇਵਾਰੀਆਂ ਦਾ ਬੋਝ ਬਾਲੜੀ ਲਤਾ ਦੇ ਮੌਢਿਆ ਤੇ ਆਣ ਪਿਆ। ਕਲਾਕਾਰੀ ਕਿੱਤੇ ਨਾਲ ਜੁੜੀ ਹੋਣ ਕਰਕੇ ਆਪ ਨੇ ਸਟੇਜ਼ਾਂ ਤੋਂ ਹੱਟ ਕੇ ਫਿਲਮਾਂ ਵਿੱਚ ਅਦਾਕਾਰੀ ਤੇ ਗਾਉਣ ਨੂੰ ਪਹਿਲ ਦਿੱਤੀ। ਜਿਸ ਦੌਰਾਨ ਆਪ ਨੇ ਠਮੰਗਲਾਗੌਰੂ ਨਾਂ ਦੀ ਫਿਲਮ ਕੀਤੀ।
ਲਤਾ ਨੇ ਠਪ੍ਰਫੁੱਲ ਪਿਕਚਰਜ਼ੂ ਨਾਂ ਦੀ ਕੰਪਨੀ ਵਿੱਚ 60-70 ਰੁਪੈ ਮਹੀਨਾ ਤੇ ਕੰਮ ਕੀਤਾ ਤੇ ਆਪਣੇ ਪ੍ਰੀਵਾਰ ਦਾ ਪਾਲਣ ਪੋਸ਼ਣ ਕੀਤਾ। ਲਤਾ ਨੇ ਬਤੌਰ ਅਦਾਕਾਰ ਦੇ ਤੌਰ ਤੇ ਪਹਿਲੀ ਫਿਲਮ ਠਚਿਮੁਕਲਾ ਸੰਸਾਰੂ (1943), ਠਗਜਾਭਾਊੂ (1944), ਠਬੜੀ ਮਾਂੂ(1945), ਠਜੀਵਨ ਯਾਤਰਾੂ (1946), ਤੇ ਠਮੰਦਿਰੂ (1947) ਨਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ।
1949 ਵਿੱਚ ਪੰਡਿਤ ਖੇਮ ਚੰਦ ਪ੍ਰਕਾਸ਼ ਦੀ ਫਿਲਮ ਠਮਹਿਲਾੂ ਵਿੱਚ ਠਆਏਗਾ-ਆਏਗਾੂ ਗੀਤ ਨੇ ਪਛਾਣ ਬਣਾਈ। ਲਤਾ ਨੇ ਤਕਰੀਬਨ ਕਈ ਸੰਗੀਤਕਾਰਾਂ ਦੇ ਸੰਗੀਤ ਵਿੱਚ ਗਾਇਆ ਜਿੰਨ੍ਹਾਂ ਵਿੱਚ ਅਨਿਲ ਬਿਸਬਾਸ, ਸ਼ੰਕਰ ਜੈ ਕਿਸ਼ਨ, ਨੌਸ਼ਾਦ, ਐ ¤ਸ. ਡੀ. ਬਰਮਨ, ਸੀ. ਰਾਮਚੰਦਰਾ, ਹੇਮੰਤ ਕੁਮਾਰ, ਕਾਲਿਲ ਚੌਧਰੀ, ਖਿਆਮ, ਰਵੀ, ਸਾਜ਼ਿਦ ਹੂਸੈਨ, ਰੌਸ਼ਨ, ਕਲਿਆਣ ਜੀ- ਆਨੰਦ ਜੀ, ਵਸੰਤ ਦੇਸਾਈ, ਸੁਧੀਰ ਪਾਂਡੇ, ਹੰਸ ਰਾਜ ਬਹਿਲ, ਮਦਨ ਮੋਹਨ, ਊਸ਼ਾ ਖੰਨਾ , ਏ.ਆਰ.ਰਹਿਮਾਨ ਆਦਿ ਦੇ ਨਾਂ ਵਰਨਣਯੋਗ ਹਨ। ਲਤਾ ਮੰਗੇਸ਼ਕਰ ਦੇ ਫਿਲਮਾ ਵਿੱਚ ਗਾਏ ਹਿੱਟ ਗੀਤਾਂ ਦੀ ਸੂਚੀ ਬੜੀ ਲੰਬੀ ਹੈ ਕੁਝ ਕੁ ਦਾ ਵਰਨਣ ਇਸ ਤਰ੍ਹਾਂ ਹੈ ਜਿਵੇ ਕਿ ਫਿਲਮ ਠਸਜ਼ਾੂ (1951), ਠਬੈਜੂ ਬਾਵਰਾੂ (1952), ਠਆਹੂ (1953),ੂਹਾਊਸ ਨੰ. 44ੂ , ਠਸ੍ਰੀ420ੂ , ਠਦੇਵਦਾਸੂ(1955), ਠਚੋਰੀ-ਚੋਰੀੂ (1956), ਠਮੁਗਲ-ਏ-ਆਜਮੂ , ਠਕੋਹਿਨੂਰੂ , ਠਅਨਾਰ ਕਲੀੂ , ਠਅਲਬੇਲਾੂ , ਠਆਸ਼ਾਂ’ , ਠਪਹਿਲੀ ਝਲਕੂ , ਠ ਅਜ਼ਾਦੂ , ਠਅਮਰਦੀਪੂ (1960), ਠਅਨਪੜ੍ਹੂ (1962), ਠਵੋਹ ਕੋਨ ਥੀੂ (1964), ਠਭੂਤ ਬੰਗਲਾੂ , ਠਗਾਈਡੂ (1965), ਠਪਤੀ-ਪਤਨੀੂ , ਠਮੇਰਾ ਸਾਯਾੂ (1966), ਠਬਹਾਰੋਂ ਕੇ ਸਪਨੇੂ , ਠਜਵੈਲ ਥੀਫੂ (1967), ਠਅਭੀਲਾਸ਼ਾੂ (1969), ਠਚਾਂਦਨੀੂ (1989) , ਠਲਮਹੇੂ (1991) , ਠਡਰੂ,(1993), ਠਯੇਹ ਦਿਲਲਗੀੂ (1994),ੂਦਿਲ ਵਾਲੇ ਦੁਲਹਨੀਆਂ ਲੇ ਜਾਏਂਗੇੂ (1995), ਠਦਿਲ ਤੋਂ ਪਾਗਲ ਹੈੂ (1997), ਠਮੁਹੱਬਤੇਂ’ (2000), ਠਮੁਝ ਸੇ ਦੋਸਤੀ ਕਰੋਗੇੂ (2002), ਠਵੀਰ ਜਰਾੂ (2004) ਆਦਿ ਹਨ।
ਲਤਾ ਮੰਗੇਸ਼ਕਰ ਨੇ ਜੋ ਵੀ ਗਾਇਆ ਬੜਾ ਉਮਦਾ ਗਾਇਆ ਜੋ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ। ਉਸ ਦੇ ਫਿਲਮਾਂ ਦੇ ਹਿੱਟ ਗੀਤ ਠਪਿਆਰ ਕੀਆ ਤੋਂ ਡਰਨਾ ਕਿਆੂ (ਮੁਗਲ-ਏ-ਆਜ਼ਮ), ਠਏਕ ਤੂੰ ਹੀ ਭਰੋਸਾੂ (ਪੁਕਾਰ), ਠਪਿਆਰਾ ਸਾਂ ਗਾਂਊਂੂ (ਜੂਬੈਦਾ), ਠਆਪ ਕੀ ਨਜ਼ਰੋਂ ਨੇ ਸਮਝਾੂ (ਅਨਪੜ੍ਹ), ਠਲੱਗ ਜਾ ਗਲੇੂ , ਠਨੈਨਾ ਬਰਸੇ ਰਿਮਝਿਮੂ (ਵੋਹ ਕੋਨ ਥੀ), ਠਵੋਹ ਚੁੱਪ ਰਹੇ ਤੋਂੂ (ਜਾਹਨ ਆਰਾ), ਠਤੂੰ ਯਹਾਂ-ਯਹਾਂ ਚਲੇਗਾੂ (ਮੇਰਾ ਸਾਯਾ), ਠਤੇਰੇ ਬਿਨ੍ਹਾਂ ਜਿੰਦਗੀ ਸੇੂ (ਆਂਧੀ), ਠਵਾਅਦਾ ਕਰੋੂ (ਆ ਗਲੇ ਲੱਗ ਜਾ), ਠਤੇਰੀ ਬਿੰਦੀਆਂ ਰੇੂ(ਅਭੀਮਾਨ), ਠਯੇ ਕਹਾਂ ਆ ਗਏੂ (ਸਿਲਸਿਲਾ), ਠਜਿੰਦਗੀ ਭਰ ਨਹੀੂ(ਬਰਸਾਤ ਕੀ ਰਾਤ), ਠਕਰਵਟੇ ਬਦਲਤੇੂ (ਆਪ ਕੀ ਕਸਮ), ਠੳ ਪਾਲਨਹਾਰੇੂ (ਲਗਾਨ), ਠਜੀਆ ਜਲੇੂ (ਦਿਲ ਸੇ), ਠਖਾਮੋਸ਼ੀਆਂ ਗੁਨਗਨਾਨੇ ਲਗੀੂ(ਵਨ ਟੂ ਕਾ ਫੌਰ), ਠਲੁਕਾ ਛੁਪੀੂ (ਰੰਗ ਦੇ ਬਸੰਤੀ), ਠਹਮ ਕੋ ਹਮੀ ਸੇ ਚੁਰਾੂ (ਮੁਹੱਬਤੇਂ), ਠਦਿਲ ਤੋਂ ਪਾਗਲ ਹੈੂ( ਦਿਲ ਤੋਂ ਪਾਗਲ ਹੈ), ਠਮੇਰੇ ਖਾਬੋ ਮੇਂ ਜੋ ਆਏੂ (ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ) ਆਦਿ ਦੇ ਨਾਂ ਹਰੇਕ ਜ਼ੁਬਾਨ ਤੇ ਹਨ। ਲਤਾ ਮੰਗੇਸ਼ਕਰ ਅੱਜ ਤੱਕ ਵੀਹ ਤੋਂ ਵੱਧ ਭਸ਼ਾਵਾਂ ਵਿੱਚ ਲਗਭਗ ਤੀਹ ਹਜ਼ਾਰ ਤੋਂ ਵੀ ਵੱਧ ਸੋਲੋ, ਡਿਊਟ ਤੇ ਭਜਨ ਆਦਿ ਗਾ ਚੁੱਕੀ ਹੈ।
ਇਹੀ ਲਤਾ ਮੰਗੇਸ਼ਕਰ ਦੀ ਖਾਸੀਅਤ ਹੈ ਜੋ ਉਸਨੁੰ ਦੂਜਿਆਂ ਨਾਲੋਂ ਵੱਖਰਾ ਬਣਾਉਦੀ ਹੈ। ਉਸਦੇ ਐਵਾਰਡਾਂ ਦੀ ਲਿਸਟ ਵੀ ਛੋਟੀ ਨਹੀ ਹੈ।ਲਤਾ ਮੰਗੇਸ਼ਕਰ ਦੇ 84 ਵੇਂ ਜਨਮ ਦਿਨ ਤੇ ਅਸੀ ਪ੍ਰਮਾਤਮਾ ਅੱਗੇ ਦੂਆ ਕਰਦੇ ਹਾਂ ਕਿ ਲਤਾ ਮੰਗੇਸ਼ਕਰ ਜਿਹੀ ਸਖਸ਼ੀਅਤ ਪੂਰੀ ਦੁਨੀਆਂ ‘ਚ ਬੈਠੇ ਭਾਰਤ ਵਾਸੀਆਂ ਤੇ ਆਪਣੇ ਚਾਹੁੰਣ ਵਾਲਿਆ ਨੁੰ ਕਦੀ ਨਿਰਾਸ਼ ਨਾ ਕਰੇ। ਲਤਾ ਮੰਗੇਸ਼ਕਰ ਹੋਰ ਹਜ਼ਾਰੋਂ ਸਾਲ ਜੀਏਂ ਤੇ ਇਸੇ ਤਰ੍ਹਾਂ ਗਾਉਂਦੀ ਰਹੇ ਤੇ ਸਦਾ ਗਾਉਂਦੀ ਹੀ ਰਹੇ।


