Skip to content
Independent perspectives. Global stories.
BREAKING

ਭਾਈ ਘਨੱਈਆ ਵਾਲੀ ਪ੍ਰੰਪਰਾ ਨੂੰ ਅੱਗੇ ਤੋਰਨ ਵਾਲਾ ਗੁਰਸਿੱਖ ਜਗਤਾਰ ਸਿੰਘ ਤਾਰੀ

Share this story

ਹੇਮ ਰਾਜ ‘ਬਰਾਸ’
ਸੰਪਰਕ : 98152-51960
ਪੁਰਾਤਨ ਨਾਮਵਰ ਸ਼ਹਿਰ ਸਮਾਣਾ ਦੀ ਕੁੱਖ ਵਿੱਚ ਪੂਰਬ ਵੱਲ ਵੱਗਿਆ ਛੋਟਾ ਜਿਹਾ ਪਿੰਡ ਅਸਰਪੁਰ ਜਿਸ ਦਾ ਨਾਮ ਅੱਜ ਪੰਜਾਬ ਤੋਂ ਇਲਾਵਾ ਗੁਆਂਢੀ ਰਾਜ ਹਰਿਆਣਾ, ਹਿਮਾਚਲ, ਯੂਪੀ ਤੇ ਰਾਜਸਥਾਨ ਵਿੱਚ ਬੜੇ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇਥੋਂ ਦਾ ਪੂਰਨ ਗੁਰਸਿੱਖ ਨੌਜਵਾਨ ਬਾਬਾ ਜਗਤਾਰ ਸਿੰਘ ਤਾਰੀ, ਜਿਸ ਦਾ ਜਨਮ 12 ਫਰਵਰੀ 1982 ਨੂੰ ਪਿਤਾ ਜਰਨੈਲ ਸਿੰਘ ਅਤੇ ਮਾਤਾ ਸਰਦਾਰਨੀ ਜਸਪਾਲ ਕੌਰ ਦੇ ਘਰ ਹੋਇਆ।
ਬਾਣੀ ਤੇ ਬਾਣੇ ਦੇ ਪਰਪੱਕ ਬਾਬਾ ਜਗਤਾਰ ਸਿੰਘ ਤਾਰੀ ਨੇ ਆਪਣੇ ਗੁਰੂ ਪਿਤਾ ਹਰਬੰਸ ਸਿੰਘ ਤੋਂ ਟੁੱਟੀਆਂ ਹੱਡੀਆਂ ਨੂੰ ਮਾਲਸ਼ਾਂ ਰਾਹੀਂ ਇਲਾਜ ਕਰਨ ਦਾ ਵੱਲ੍ਹ ਸਿੱਖ ਕੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦਾ ਜਿੰਮਾ ਸੰਭਾਲਿਆ ਤੇ ਲਗਾਤਾਰ ਇਸ ਸਰਾਹਣਯੋਗ ਕਾਰਜ ਵੱਲ ਵਧਦੇ ਜਾ ਰਹੇ ਹਨ।
ਵਰਣਨਯੋਗ ਹੈ ਕਿ ਬਾਬਾ ਜਗਤਾਰ ਸਿੰਘ ਤਾਰੀ ਲੋਕਾਂ ਨੂੰ ਗੁਰੂ ਸ਼ਬਦ ਤੇ ਗੁਰਬਾਣੀ ਨਾਲ ਜੋੜਨ ਦੇ ਅਹਿਮ ਕਾਰਜ ਦੇ ਨਾਲੋਂ ਨਾਲ ਪੁਰਾਤਨ ਰੀਤ ਭਾਈ ਘਨਈਆ ਵਾਲੀਆਂ ਵੱਡਮੁੱਲੀਆਂ ਤੇ ਨਿਰਸਵਾਰਥ ਸੇਵਾਵਾਂ ਜੋ ਭਾਈ ਸਾਹਿਬ ਜੀ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸੋਂ ਸਤਿਕਾਰ ਸਾਹਿਤ ਪ੍ਰਾਪਤ ਕੀਤੀਆਂ ਸਨ। ਉਸੇ ਹੀ ਤਰਜ਼ ’ਤੇ ਗੁਰਸਿੱਖ ਬਾਬਾ ਤਾਰੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੁਮਤ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਥਾਪੜਾ ਪ੍ਰਾਪਤ ਕਰਕੇ ਲੱਗਭੱਗ 12 ਸਾਲ ਪਹਿਲਾਂ ਤੋਂ ਰੋਗੀਆਂ ਦੀਨ ਦੁਖੀਆਂ ਦੀ ਸੇਵਾ ਜਿਵੇਂ ਰੀੜ੍ਹ ਦੀ ਹੱਡੀ ਨਾਲ ਸਬੰਧਤ ਰੋਗ, ਡਿਸਕ ਪ੍ਰਾਬਲਮ, ਸਰਵੈਕਲ, ਗੋਡਾ, ਮੋਢਾ, ਚੂਲੇ ਚੜਾਉਣ ਆਦਿ ਵਰਗੀਆਂ ਨਾ ਮੁਰਾਦ ਬੀਮਾਰੀਆਂ ਦਾ ਇਲਾਜ ਕਰਦੇ ਆ ਰਹੇ ਹਨ।

ਇਸ ਗੁਰਸਿੱਖ ਨੌਜਵਾਨ ਦੀ ਖਾਸ ਵਿਸ਼ੇਸ਼ਤਾ ਹੈ ਕਿ ਰੋਗੀਆਂ ਦੀ ਮਾਲਸ਼ਾਂ ਕਰਨ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਹਨ। ਰੋਗੀਆਂ ਨੂੰ ਤੰਦਰੁਸਤ ਕਰਕੇ ਗੁਰੂ ਸ਼ਬਦ ਤੇ ਗੁਰਬਾਣੀ ਨਾਲ ਜੁੜਨ ਦੀ ਨਸੀਹਤ  ਦੇ ਕੇ ਹੱਸਦੇ ਹਸਾਉਂਦੇ ਆਪੋ ਆਪਣੇ ਘਰੀ ਭੇਜਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਲਈ ਪ੍ਰੇਰਦੇ ਹਨ। ਵਿਗਿਆਨਕ ਖੋਜੀ ਤੇ ਵਿਗਿਆਨ ਨਾਲ ਜੁੜੇ ਲੋਕ ਸ਼ਾਇਦ ਇਸ ਗੱਲ ਨੂੰ ਮੰਨਣ ਲਈ ਤਿਆਰ ਨਾ ਹੋਣ, ਪਰ ਇਹ ਉਹੀ ਸੱਚ ਹੈ। ਜਿਵੇਂ ਪੁਰਾਤਨ ਕਥਾ ਅਨੁਸਾਰ ਇਕ ਕੱਚੇ ਤਲਾਅ ਵਿੱਚ ਕਾਲੇ ਜਾਂ ਜਦੋਂ ਟੁੱਭੀ ਮਾਰਦੇ ਸਨ ਤਾਂ ਉਹੀ ਇਸ਼ਨਾਨ (ਟੁੱਭੀ) ਤੋਂ ਉਪਰੰਤ ਚਿੱਟੇ ਹੋ ਕੇ ਖੁਸ਼ੀ ਖੁਸੀ ਆਸਮਾਨ ਵਿੱਚ ਆਪਣਾ ਹੰਸੂ ਜਿਹਾ ਰੰਗ ਰੂਪ ਦੇਖਕੇ  ਉਡਾਰੀਆਂ ਭਰਦੇ ਸਨ। ਉਥੇ ਬੈਠੇ ਪਿੰਗਲੇ ਨੇ ਇਹ ਕੌਤਿਕ ਦੇਖ ਕੇ ਉਸ ਤਲਾਅ ਵਿੱਚ ਇਸ਼ਨਾਨ  ਕੀਤਾ, ਉਪਰੰਤ ਇਕ ਰਿਸ਼ਟ ਪੁਸ਼ਟ ਕੁਸ਼ਟ ਰਹਿਤ ਮਨੁੱਖ ਵਿਚ ਬਦਲ ਗਏ ਸਨ। ਉਪਰੋਕਤ ਕਹਾਵਤ ਵਾਲੀ ਗੱਲ ਬਾਬਾ ਜਗਤਾਰ ਤਾਰੀ ਰਾਹੀਂ ਸੱਚ ਸਾਬਤ ਹੋ ਰਹੀ ਹੈ ਕਿਉਂਕਿ ਬਾਬਾ ਜੀ ਦੀ ਸਧਾਰਨ ਜਿਹੀ ਕੁਟੀਆਂ ਵਿਚੋਂ ਪ੍ਰਮਪਿਤਾ ਪ੍ਰਮਾਤਮਾ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਹਜ਼ਾਰਾਂ ਰੋਗੀ ਤੰਦੁਰਸਤ ਹੋ ਕੇ ਖੁਸ਼ੀ ਖੁਸ਼ੀ ਨਾਮ ਜਪਦੇ ਵਾਪਿਸ ਘਰ ਪਰਤਦੇ ਹਨ।
ਬਾਬਾ ਤਾਰੀ ਦਾ ਇਕ ਪੱਖ ਗਰੀਬਾਂ ਦੇ ਹੱਕ ਵਿੱਚ ਜਾਂਦਾ ਹੈ ਜਿਵੇਂ ਬਾਬਾ ਜੀ ਤੇਲ ਦੀਆਂ ਮਾਲਸ਼ਾਂ ਤੇ ਆਪਣੇ ਹੱਥੀਂ ਸਖਤ ਮਿਹਨਤ ਨਾਲ ਤਿਆਰ ਕੀਤੀਆਂ ਦੇਸੀ ਦਵਾਈਆਂ ਵਰਤ ਕੇ ਮਰੀਜ਼ਾਂ ਨੂੰ ਮਹਿੰਗੀਆਂ ਅੰਗਰੇਜ਼ੀ ਦਵਾਈਆਂ ਤੋਂ ਨਿਜਾਤ ਦਿਵਾਉਂਦੇ ਹਨ। ਗਰੀਬਾਂ ਤੋਂ ਕੋਈ ਪੈਸਾ ਨਾ ਲੈਣਾ ਤੇ ਆਮ ਲੋਕਾਂ ਤੋਂ ਦਵਾਈ ਦੀ ਘੱਟ ਕੀਮਤ ਵਸੂਲ ਕਰਨੀ ਉਨ੍ਹਾਂ ਦਾ ਅਹਿਮ ਸੁਭਾਅ ਬਣ ਚੁੱਕਾ ਹੈ।
ਬਾਬਾ ਜਗਤਾਰ ਸਿੰਘ ਤਾਰੀ ਦੱਸਦਾ ਹੈ ਕਿ ਮੈਂ ਕੋਈ ਜਾਦੂਗਰ ਨਹੀਂ ਹਾਂ ਜਾਂ ਮੇਰੇ ਕੋਲ ਕੋਈ ਕਲਾ ਹੈ। ਬੱਸ ਮੇਰੇ ਉਪਰ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਹੈ। ਜਿਸ ਨਾਲ ਮੇਰਾ ਮੇਰੇ ਮਾਤਾ ਪਿਤਾ ਤੇ ਮੇਰੇ ਪਿੰਡ ਦਾ ਨਾਮ ਪੁਰਨਮਾਸ਼ੀ ਦੇ ਚੰਦਰਮਾ ਵਾਂਘ ਚਮਕਦਾ ਹੈ। ਮੈਂ ਅੰਮ੍ਰਿਤ ਵੇਲੇ ਉਠ ਕੇ ਗੁਰਬਾਣੀ ਦੇ ਪਾਠ ਪੜ੍ਹਦਾ ਹਾਂ। ਉਪਰੰਤ ਸੱਚੇ ਮਨ ਨਾਲ ਅਰਦਾਸ ਕਰਦਾ ਹਾਂ ਕਿ ਹੇ ਵਾਹਿਗੁਰੂ ਪ੍ਰਮਪਿਤਾ ਪ੍ਰਮਾਤਮਾ ਮੇਰੇ ਤੋਂ ਅੱਜ ਇੱਕ ਚੰਗਾ ਤੇ ਲੋਕ ਭਲਾਈ ਹਿੱਤ ਨੇਕ ਕੰਮ ਸੰਪੂਰਨ ਹੋਵੇ। ਬੱਸ ਪ੍ਰਮਪਿਤਾ ਪ੍ਰਮਾਤਮਾ ਇਕ ਨਿਮਾਣੇ ਸਿੱਖ ਦੀ ਸੱਚੀ ਤੇ ਸੁੱਚੀ ਅਰਦਾਸ ਨੂੰ ਬੂਰ ਪਾ ਦਿੰਦੇ ਹਨ।

WRITTEN BY