Skip to content
Independent perspectives. Global stories.
BREAKING

ਕਸ਼ਮੀਰ ਮੁੱਦਾ ਚੁੱਕਣ ’ਤੇ ਭਾਜਪਾ ਨੇ ਕੀਤੀ ਸ਼ਰੀਫ ਦੀ ਆਲੋਚਨਾ

Share this story

ਨਵੀਂ ਦਿੱਲੀ, 27 ਸਤੰਬਰ (ਪੀ. ਟੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੁਆਰਾ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਕਸ਼ਮੀਰ ਦਾ ਮੁੱਦਾ ਚੁੱਕਣ ਅਤੇ ਵਿਦੇਸ਼ ਸਕੱਤਰ ਵਾਰਤਾ ਰੱਦ ਹੋਣ ਲਈ ਭਾਰਤ ‘ਤੇ ਦੋਸ਼ ਲਗਾਉਣ ਦੇ ਕਾਰਨ ਭਾਜਪਾ ਨੇ ਨਵਾਜ਼ ਸ਼ਰੀਫ ਦੀ ਆਲੋਚਨਾ ਕੀਤੀ ਹੈ। ਪਾਰਟੀ ਨੇ ਕਿਹਾ ਕਿ ਗੁਆਂਢੀ ਦੇਸ਼ ਭਾਰਤ ਨਾਲ ਗੱਲ ਕਰਨ ਦੀ ਬਜਾਏ ਵੱਖਵਾਦੀਆਂ ਨਾਲ ਗੱਲਬਾਤ ਕਰਨ ਲਈ ਜ਼ਿਆਦਾ ਇੱਛੁਕ ਹਨ। ਭਾਜਪਾ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਜੇ ਤੁਸੀਂ ਪੁਰਾਣਾ ਇਤਿਹਾਸ ਦੇਖੋ ਤਾਂ ਪਾਕਿਸਤਾਨ ਭਾਰਤ ਦੇ ਨਾਲ ਸਬੰਧ ਸੁਧਾਰਨ ਦੇ ਮਾਮਲੇ ‘ਚ ਨਾ ਤਾਂ ਬਹੁਤ ਗੰਭੀਰ ਰਿਹਾ ਹੈ ਅਤੇ ਨਾ ਹੀ ਉਸ ਨੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ‘ਚ ਗੰਭੀਰਤਾ ਦਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੋਸਤੀ ਦਾ ਹੱਥ ਵਧਾਇਆ ਪਰ ਪਾਕਿਸਤਾਨ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ ਬਜਾਏ ਵੱਖਵਾਦੀਆਂ ਨਾਲ ਗੱਲ ਕਰਨ ਨੂੰ ਜ਼ਿਆਦਾ ਤਰਜੀਹੀ ਸੀ।

WRITTEN BY