ਮੁਜ਼ੱਫ਼ਰਨਗਰ, 27 ਸਤੰਬਰ (ਪੀ. ਟੀ.)- ਉੱਤਰ ਪ੍ਰਦੇਸ਼ ’ਚ ਮੁਜ਼ੱਫ਼ਰਨਗਰ ਦੇ ਇਕ ਨਜ਼ਦੀਕੀ ਪਿੰਡ ’ਚ ਇਕ ਬਘਿਆੜ ਵਲੋਂ ਖੇਤਾਂ ’ਚ ਕੰਮ ਕਰ ਰਹੇ 6 ਲੋਕਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਪਹਿਲਾ ਵੀ ਬਘਿਆੜ ਵਲੋਂ ਹਮਲਾ ਕੀਤਾ ਗਿਆ ਸੀ। ਇਸ ਤਰ੍ਹਾਂ ਦੋਵਾਂ ਹਮਲਿਆਂ ‘ਚ ਕੁਲ 11 ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਮੁਜ਼ੱਫ਼ਰਨਗਰ ਦੇ ਇਕ ਨਜ਼ਦੀਕੀ ਪਿੰਡ ਹਾਸ਼ਮਪੁਰ ਦੀ ਹੈ। ਇਸ ਹਮਲੇ ‘ਚ ਇਕ ਮੱਝ ਦੇ ਵੀ ਜ਼ਖਮੀ ਹੋਈ ਹੈ। ਪੁਲਿਸ ਮੁਤਾਬਿਕ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇਨ੍ਹਾਂ ਦੋ ਹਮਲਿਆਂ ਕਾਰਨ ਇਲਾਕੇ ‘ਚ ਤਣਾਅ ਪਾਇਆ ਜਾ ਰਿਹਾ ਹੈ।



