ਅੰਮ੍ਰਿਤਸਰ, 27 ਸਤੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ: ਮਨਜੀਤ ਸਿੰਘ ਨੇ ਇਰਾਕ ਵਿੱਚ ਬੰਦੀ 8 ਹੋਰ ਪੀੜ•ਤ ਪਰਿਵਾਰਾਂ ਨੂੰ 50-50 ਹਜ਼ਾਰ ਦੇ ਚੈਕ ਤਕਸੀਮ ਕੀਤੇ।ਜਿਨ•ਾਂ ਵਿੱਚ ਪ੍ਰਦੇਸੀ ਰਾਮ, ਸ. ਦਿਲਾਵਰ ਸਿੰਘ, ਜੀਤ ਰਾਮ, ਮਲਕੀਤ ਰਾਮ, ਰਕੇਸ਼ ਕੁਮਾਰ, ਰਾਜ ਰਾਣੀ, ਸੁਮਿੱਤਰਾ ਅਤੇ ਬੀਨਾ ਦੇਵੀ ਦੇ ਨਾਮ ਸ਼ਾਮਲ ਹਨ। ਇਨ•ਾਂ ਵਿੱਚ 3 ਪ੍ਰੀਵਾਰ ਹਿਮਾਚਲ ਪ੍ਰਦੇਸ ਅਤੇ 5 ਪ੍ਰੀਵਾਰ ਪੰਜਾਬ ਦੇ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਜਾਣਕਾਰੀ ਦੇਂਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਇਰਾਕ ਦੇ ਮੋਸੂਲ ਸ਼ਹਿਰ ਵਿੱਚ ਬੰਦੀ 40 ਭਾਰਤੀ ਪੰਜਾਬੀ ਵਿਅਕਤੀਆਂ ਦੇ ਪੀੜ•ਤ ਪ੍ਰੀਵਾਰਾਂ ਨੂੰ ਬਿਨ•ਾਂ ੁਕਿਸੇ ਜਾਤ-ਪਾਤ, ਧਰਮ ਜਾਂ ਮਜ•ਬ ਦਾ ਭੇਦ ਭਾਵ ਕੀਤਿਆਂ ਸ਼੍ਰੋਮਣੀ ਕਮੇਟੀ ਵੱਲੋਂ 50-50 ਹਜ਼ਾਰ ਦੇ ਚੈਕ ਦੇਣ ਦਾ
ਐਲਾਨ ਕੀਤਾ ਗਿਆ ਸੀ। ਜਿਨ•ਾਂ ਵਿੱਚੋਂ 19 ਪ੍ਰੀਵਾਰਾਂ ਨੂੰ ਪਹਿਲਾਂ 50-50 ਹਜ਼ਾਰ ਦੇ ਚੈੱਕ ਭੇਟ ਕੀਤੇ ਜਾ ਚੁੱਕੇ ਹਨ ਤੇ ਉਨ•ਾਂ ਵਿਚੋਂ ਹੁਣ 8 ਹੋਰ ਪ੍ਰੀਵਾਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਹਨ। ਸ੍ਰ:ਬੇਦੀ ਨੇ ਦੱਸਿਆ ਕਿ ਇਨ•ਾਂ ਪੀੜ•ਤਾਂ ਵਿੱਚ ਚਾਹੇ ਪੰਜਾਬੀ ਹੋਣ ਜਾਂ ਭਾਰਤ ਦੀ ਕਿਸੇ ਵੀ ਸਟੇਟ ਨਾਲ ਸਬੰਧਤ ਹੋਣ, ਉਨ•ਾਂ ਦੀ ਬਿਨਾ ਕਿਸੇ ਭੇਦ-ਭਾਵ ਦੇ ਮਦਦ ਕੀਤੀ ਜਾ ਰਹੀ ਹੈ।



