Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ 9/11 ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ

Share this story

Page-1_03 ਨਿਊਯਾਰਕ, 27 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਯਾਤਰਾ ਦੇ ਦੂਸਰੇ ਦਿਨ ਦੀ ਸ਼ੁਰੂਆਤ 11 ਸਤੰਬਰ ਦੇ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਤਕਰੀਬਨ 3 ਹਜ਼ਾਰ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ। ਸਫੈਦ ਕੁੜਤੇ ਪਜਾਮਾ ਪਹਿਣੇ ਨਰਿੰਦਰ ਮੋਦੀ ਅੱਜ ਸਵੇਰੇ 9/11 ਯਾਦਗਾਰ ਵਿਖੇ ਪੁੱਜੇ, ਜਿੱਥੇ ਉਹ ਮਿਊਜ਼ੀਅਮ ਵੀ ਗਏ।  ਗੰਭੀਰ ਦਿਸ ਰਹੇ ਸ੍ਰੀ ਮੋਦੀ ਨੇ ‘ਗਰਾਊਂਡ ਜ਼ੀਰੋ’ ਉਤੇ ਪੀਲੇ ਰੰਗ ਦਾ ਗੁਲਾਬ ਰੱਖਿਆ ਅਤੇ ਹੱਥ ਜੋੜ ਕੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਮੋਦੀ ਦੇ ਨਾਲ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਐਮ ਜੈਸ਼ੰਕਰ ਅਤੇ ਹੋਰ ਅਧਿਕਾਰੀ ਵੀ ਸਨ। ਸ੍ਰੀ ਮੋਦੀ ਦੇ 9/11 ਮੈਮੋਰੀਅਲ ਦੇ ਦੌਰੇ ਨੂੰ ਅੱਤਵਾਦ ਦੇ ਵਿਰੁੱਧ ਜੰਗ ਦੇ ਲਈ ਭਾਰਤ ਦੇ ਇੱਕ ਅਹਿਮ

ਰੁਖ ਦੇ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇਸ ਸਾਲ ਮਈ ਵਿੱਚ 9/11 ਮੈਮੋਰੀਅਲ ਅਜਾਇਬ ਘਰ ਦਾ ਉਦਘਾਟਨ ਕੀਤਾ ਸੀ। ਮੈਮੋਰੀਅਲ ਦੇ ਉਦਘਾਟਨ ਬਾਅਦ ਸ੍ਰੀ ਮੋਦੀ ਅਜਾਇਬ ਘਰ ਗਏ ਜਿੱਥੇ 9/11 ਨਾਲ ਜੁੜੀਆਂ ਦਾਸਤਾਨਾਂ ਨੂੰ ਉਕੇਰਨ ਵਾਲੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।

WRITTEN BY