ਇਸਲਾਮਾਬਾਦ, 26 ਸਤੰਬਰ (ਪੀ. ਟੀ.)- ਪਾਕਿਸਤਾਨ ਨੇ ਅੱਜ ਸਤ੍ਹਾ ਤੋਂ ਸਤ੍ਹਾ ’ਤੇ ਘੱਟ ਦੂਰੀ ਤੱਕ ਮਾਰ ਕਰਨ ਵਾਲੀ ਹਤਫ 9 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਸ ਦੀ ਮਾਰਕ ਸਮਰੱਥਾ 60 ਕਿੱਲੋਮੀਟਰ ਹੈ ਅਤੇ ਇਸ ਦੀ ਪਹੁੰਚ ਭਾਰਤ ਦੇ ਕੁਝ ਹਿੱਸਿਆਂ ਤੱਕ ਹੈ। ਪਾਕਿਸਤਾਨ ਸੈਨਾ ਨੇ ਕਿਹਾ ਕਿ ਪ੍ਰੀਖਣ ਕੀਤੀ ਗਈ ਮਿਜ਼ਾਈਲ ਨੂੰ ਨਸਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਤਿਆਧੁਨਿਕ ਮਲਟੀ ਟਿਊਬ ਲਾਂਚਰ ਤੋਂ ਸਾਲਵੋ ਮੋਡ ਦੇ ਨਾਲ ਲਗਾਤਾਰ ਚਾਰ ਮਿਸਾਈਲਾਂ ਦਾਗੀਆਂ ਗਈਆਂ। ਹਤਫ ਤੁਰੰਤ ਕਾਰਵਾਈ ਪ੍ਰਣਾਲੀ, ਅਚੁੱਕ ਨਿਸ਼ਾਨਾ ਲਗਾਉਣ ਅਤੇ ਖ਼ਤਰੇ ਦੀ ਸਥਿਤੀ ’ਚ ਪੂਰਨ ਪ੍ਰਤੀਰੋਧ ਮੁਹੱਈਆ ਕਰਾਉਣ ਦੀ ਸਮਰੱਥਾ ਨਾਲ ਲੈਸ ਹੈ।


