Skip to content
Independent perspectives. Global stories.
BREAKING

ਸ਼ਿਵ ਸੈਨਾ ਨੇ ਭਾਜਪਾ ਨੂੰ ਮਹਾਰਾਸ਼ਟਰ ਦਾ ਦੱਸਿਆ ਦੁਸ਼ਮਣ

Share this story

ਮੁੰਬਈ, 26 ਸਤੰਬਰ (ਪੀ. ਟੀ.)- ਸ਼ਿਵ ਸੈਨਾ ਨੇ ਆਪਣੇ ਪੁਰਾਣੇ ਸਹਿਯੋਗੀ ਦਲ ਭਾਜਪਾ ‘ਤੇ ਤਿੱਖਾ ਹਮਲਾ ਕਰਦੇ ਹੋਏ 25 ਸਾਲ ਪੁਰਾਣੇ ਗੱਠਜੋੜ ਤੋੜਨ ਵਾਲਿਆਂ ਨੂੰ ਅੱਜ ਮਹਾਰਾਸ਼ਟਰ ਦਾ ਦੁਸ਼ਮਣ ਕਰਾਰ ਦਿੱਤਾ। ਸ਼ਿਵ ਸੈਨਾ ਨੇ ਕਿਹਾ ਉਨ੍ਹਾਂ ਦੇ ਹੋਰ ਗੱਠਜੋੜ ਸਹਿਯੋਗੀ ਚਾਹੁੰਦੇ ਸਨ ਕਿ ਸ਼ਿਵ ਸੈਨਾ-ਭਾਜਪਾ ਗੱਠਜੋੜ ਕਾਇਮ ਰਹੇ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਮਹਾਰਾਸ਼ਟਰ ਦੇ 11 ਕਰੋੜ ਲੋਕ ਕੀ ਚਾਹੁੰਦੇ ਹਨ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ, ਉਹ ਮਹਾਰਾਸ਼ਟਰ ਦੇ ਦੁਸ਼ਮਣ ਹਨ।

WRITTEN BY