ਚੰਡੀਗੜ੍ਹ, 26 ਸਤੰਬਰ (ਨਾਗਪਾਲ)– ਹਰਿਆਣਾ ਵਿਚ ਹੋਣ ਵਾਲੀਆਂ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਅੱਜ ਕੁਲ 513 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਹੁਣ ਤੱਕ ਕੁਲ 808 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਦੱਸਿਆ ਕਿ ਰਾਜ ਵਿਚ ਅੱਜ ਸਭ ਤੋਂ ਜ਼ਿਆਦਾ 174 ਅਜਾਦ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਇਸ ਤੋਂ ਬਾਅਦ ਇਨੈਲੋ ਦੇ 81 ਉਮੀਦਵਾਰ, ਭਾਜਪਾ ਦੇ 62, ਕਾਂਗਰਸ ਦੇ 74, ਰਜਿਸਟਰਡ ਪਾਰਟੀਆਂ ਦੇ 51, ਬਸਪਾ ਦੇ 34, ਹਜਕਾ ਦੇ 27, ਸੀਪੀਆਈ ਦੇ ਪੰਜ ਅਤੇ ਸੀਪੀਆਈ (ਐਮ) ਦੇ ਦੋ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ।



