Skip to content
Independent perspectives. Global stories.
BREAKING

ਤਪਸ ਪਾਲ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼

Share this story

Page-1(1)_35 ਕੋਲਕਾਤਾ, 25 ਸਤੰਬਰ (ਪੀ. ਟੀ.)- ਕੋਲਕਾਤਾ ਹਾਈ ਕੋਰਟ ਨੇ ਹੱਤਿਆ ਤੇ ਜਬਰ ਜਨਾਹ ਨਾਲ ਸਬੰਧਿਤ ਇਕ ਬਿਆਨ ਵਿਚ ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰ ਤਪਸ ਪਾਲ ਵਿਰੁੱਧ ਸੀ. ਆਈ. ਡੀ. ਦੀ ਜਾਂਚ ਦੇ ਇਕ ਮੈਂਬਰੀ ਬੈਂਚ ਦੇ ਹੁਕਮ ਨੂੰ ਬਰਕਰਾਰ ਰੱਖਦੇ ਹੋਏ ਅੱਜ ਉਨ੍ਹਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਦੇ ਇਸ ਫੈਸਲੇ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਝਟਕੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਪਾਲ ਤੇ ਸੂਬਾ ਸਰਕਾਰ ਦੀ ਅਪੀਲ ਨੂੰ ਖਾਰਜ ਕਰਦਿਆਂ ਜੱਜ ਨਿਸ਼ਿਤਾ ਮਹਾਤਰੇ ਨੇ ਜੱਜ ਦੀਪਾਂਕਰ ਦੱਤਾ ਦੇ ਇਕ ਮੈਂਬਰੀ ਬੈਂਚ ਦੇ ਹੁਕਮ ਨੂੰ ਬਰਕਰਾਰ ਰੱਖਦਿਆਂ ਮਾਕਪਾ ਦੇ ਕਾਰਕੁੰਨਾਂ ਦੀ ਹੱਤਿਆ ਕਰਨ ਤੇ ਉਨ੍ਹਾਂ ਦੀਆਂ ਔਰਤਾਂ ਨਾਲ ਜਬਰ ਜਨਾਹ ਕਰਨ ਲਈ ਆਪਣੇ ਕਾਰਕੁੰਨਾਂ ਨੂੰ ਭੇਜਣ ਨਾਲ ਸਬੰਧਿਤ ਬਿਆਨ ਲਈ ਪਾਲ

ਵਿਰੁੱਧ ਸੀ. ਆਈ. ਡੀ. ਜਾਂਚ ਦੇ ਹੁਕਮ ਦਿੱਤੇ।

WRITTEN BY