ਬਰਨਾਲਾ, 25 ਸਤੰਬਰ (ਰਾਮ ਸਿੰਘ ਧਨੌਲਾ)- ਡਿਪਟੀ ਕਮਿਸ਼ਨਰ ਬਰਨਾਲਾ ਸ. ਗੁਰਲਵਲੀਨ ਸਿੱਘ ਸਿੱਧੂ ਆਈ. ਏ. ਐਸ. ਨੂੰ ਉਨ੍ਹਾਂ ਦੀਆਂ ਮਰਦਮ ਸ਼ੁਮਾਰੀ- 2011 ਦੌਰਾਨ ਉਤਸ਼ਾਹਜਨਕ , ਬੇਮਿਸਾਲ ਅਤੇ ਉ¤ਚ ਕੋਟੀ ਦੀਆਂ ਨਿਭਾਈਆਂ ਗਈਆ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਸਿਲਵਰ ਮੈਡਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । ਡਿਪਟੀ ਕਮਿਸ਼ਨਰ ਸ. ਸਿੱਧੂ ਨੂੰ ਇਹ ਮਾਣਮੱਤਾ ਸਨਮਾਨ ਉਨ੍ਹਾਂ ਦੇ ਮਲੇਰਕੋਟਲਾ ਦੇ ਐਸ. ਡੀ. ਐ¤ਮ. ਹੁੰਦਿਆਂ ਬਤੌਰ ਪ੍ਰਿੰਸੀਪਲ ਸੈਂਸਿਜ਼ ਅਫ਼ਸਰ ਆਪਣੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਤੇ ਵਚਨਬੱਧਤਾ ਨਾਲ ਨਿਭਾਉਣ ਬਦਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ• ਦੇ ਲਾਅ ਆਡੀਟੋਰੀਅਮ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਭੇਟ ਕੀਤਾ ਗਿਆ । ਭਾਰਤ ਸਰਕਾਰ ਦੇ ਡਾਇਰੈਕਟਰ ਆਫ ਸੈਂਸਿਜ਼ ਆਪ੍ਰੇਸ਼ਨਜ਼ , ਪੰਜਾਬ ਚੰਡੀਗੜ੍ਹ• ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਗਮ ਵਿੱਚ ਉਨ•ਾਂ ਅਧਿਕਾਰੀਆਂ ਨੂੰ
ਸਨਮਾਨਿਤ ਕੀਤਾ ਗਿਆ , ਜਿਨ•ਾਂ ਨੇ ਮਰਦਮਸੁਮਾਰੀ- 2011 ਦੌਰਾਨ ਸ਼ਾਨਦਾਰ ਕੰਮ ਕਰਕੇ ਆਪਣੀ ਟੀਮ ਨੂੰ ਵਧੀਆ ਅਗਵਾਈ ਦਿੰਦਿਆਂ ਮਰਦਮਸੁਮਾਰੀ ਦੇ ਕੰਮ ਨੂੰ ਨਿਸ਼ਚਤ ਕੀਤੇ ਗਏ ਸਮੇਂ ਵਿੱਚ ਪੂਰੀ ਜ਼ਿੰਮੇਵਾਰੀ, ਲਗਨ , ਮਿਹਨਤ ਤੇ ਪ੍ਰਤੀਬੱਧਤਾ ਨਾਲ ਪੂਰਾ ਕੀਤਾ ਗਿਆ ਸੀ । ਇਸ ਮੋਕੇ ਮੁੱਖ ਮੰਤਰੀ ਸ. ਬਾਦਲ ਦੇ ਨਾਲ ਕੈਬਨਿਟ ਮੰਤਰੀ ਪੰਜਾਬ ਸ. ਗੁਲਜਾਰ ਸਿੰਘ ਰਣੀਕੇ ਅਤੇ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।



