Skip to content
Independent perspectives. Global stories.
BREAKING

ਖਾਲਿਸਤਾਨੀ ਆਗੂ ਗੰਗਾ ਸਿੰਘ ਢਿੱਲੋਂ ਚੱਲ ਵਸੇ, ਅੰਤਿਮ ਸਸਕਾਰ ਵਾਸ਼ਿੰਗਟਨ ’ਚ

Share this story

Page-1(1)_23 ਵਸ਼ਿੰਗਟਨ, 25 ਸਤੰਬਰ (ਡਾ. ਗਿੱਲ)- ਖਾਲਿਸਤਾਨੀ ਸਿੱਖ ਲੀਡਰ ਤੇ ਖਾਲਿਸਤਾਨ ਦੀ ਮੰਗ ਲਈ ਮੋਹਰੀ ਰਹੇ ਅਤੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਸ. ਗੰਗਾ ਸਿੰਘ ਢਿੱਲੋਂ ਨਹੀਂ ਰਹੇ। ਉਨ੍ਹਾਂ ਦਾ ਬੁੱਧਵਾਰ ਨੂੰ 2 ਵਜੇ ਅਮਰੀਕਾ ਚ ਵਾਸ਼ਿੰਗਟਨ ਡੀ. ਸੀ. ਵਿਖੇ ਉਨ੍ਹਾਂ ਦੀ ਰਿਹਾਇਸ਼ ਤੇ ਸੁਰਗਵਾਸ ਹੋ ਗਿਆ। ਉਨ੍ਹਾਂ ਦਾ ਅੰਤਮ ਸਸਕਾਰ 27 ਸਤੰਬਰ (ਸ਼ਨੀਵਾਰ) ਨੂੰ ਵਾਸ਼ਿੰਗਟਨ ਡੀ. ਸੀ. ਵਿਖੇ ਕੀਤਾ ਜਾਵੇਗਾ।ਇਸ ਸਬੰਧੀ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਹਾਲੈਂਡ ਨੇ ਦੱਸਿਆ ਕਿ ਗੰਗਾ ਸਿੰਘ ਢਿਲੋਂ ਨੂੰ ਸਿੱਖ ਇਤਹਾਸ ਚ ਖਾਲਿਸਤਾਨੀ ਮੂਵਮੈਂਟ ਦੇ ਸੰਸਥਾਪਕਾਂ ਚੋਂ ਜਾਣਿਆ ਜਾਂਦਾ ਸੀ। ਗੰਗਾ ਸਿੰਘ ਢਿੱਲੋਂ ਨੇ ਸਿੱਖਾਂ ਲਈ ਇਕ ਅਜ਼ਾਦ ਦੇਸ਼ ਦੀ ਮੰਗ ਕਰਦਿਆਂ ਸਿੱਖਾਂ ਨੂੰ ਇਕ ਰਾਸ਼ਟਰ ਵਜੋਂ ਪੇਸ਼ ਕੀਤਾ ਸੀ। ਉਹ ਆਪਣੀ ਸਾਰੀ

ਉਮਰ ਸਿੱਖਾਂ ਦੇ ਵੱਖਰੇ ਦੇਸ਼ ਦੀ ਮੰਗ ਲਈ ਲੜਦੇ ਰਹੇ। 1991 ਚ ਉਨ੍ਹਾਂ ਨੂੰ ਭਾਰਤ ਚ ਦਾਖਲ ਨਹੀਂ ਹੋਣ ਦਿਤਾ ਗਿਆ ਸੀ ਤੇ ਅਮਰੀਕਾ ਭੇਜ ਦਿਤਾ ਗਿਆ ਸੀ। ਗੰਗਾ ਸਿੰਘ ਢਿਲੋਂ ਨੇ ਨਾ ਸਿਰਫ ਖਾਲਿਸਤਾਨੀ ਮੁਹਿੰਮ ਬਲਕਿ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਚ ਸਿੱਖਾਂ ਦੇ ਬੇਰੋਕ ਦਾਖਲੇ ਨੂੰ ਸੁਨਿਸ਼ਚਤ ਕਰਨ ਲਈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1999 ਚ ਹੋਈ ਸਥਾਪਨਾ ਲਈ ਵੀ ਮੋਹਰੀ ਰੋਲ ਅਦਾ ਕੀਤਾ ਸੀ।ਭੁਪਿੰਦਰ ਸਿੰਘ ਹਾਲੈਂਡ ਨੇ ਕਿਹਾ ਕਿ ਗੰਗਾ ਸਿੰਘ ਢਿਲੋਂ ਦੇ ਅਕਾਲ ਚਲਾਣੇ ਨਾਲ ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਪਾਸੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਵਿਛੜੀ ਰੂਹ ਨੂੰ ਚਰਨਾਂ ਚ ਸਥਾਨ ਦੇਣ ਦੀ ਬੇਨਤੀ ਕੀਤੀ।

WRITTEN BY