Skip to content
Independent perspectives. Global stories.
BREAKING

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਦੀ ਡਿਗਰੀ ਜਾਅਲੀ, ਸਿੱਖਿਆ ਵਿਭਾਗ ਚੁੱਪ

Share this story

ਚੰਡੀਗੜ੍ਹ, 25 ਸਤੰਬਰ (ਨਾਗਪਾਲ)- ‘ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ’ ਇਹ ਸਤਰਾਂ ਪੰਜਾਬ ਦੇ ਸਿੱਖਿਆ ਵਿਭਾਗ ’ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਵਿਭਾਗ ਹੇਠਲੇ ਅਹਿਮ ਅਦਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਇੱਕ ਉਚ ਅਧਿਕਾਰੀ ਦੀ ਐਮ ਟੈਕ ਦੀ ਡਿਗਰੀ ਆਯੋਗ ਅਤੇ ਅਪ੍ਰਮਾਣਿਤ ਨਿਕਲਣ ਦੇ ਬਾਵਜੂਦ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਸਿੱਖਿਆ ਵਿਭਾਗ ਨੇ ਜਾਅਲੀ ਡਿਗਰੀਆਂ ਵਾਲੇ 6 ਹਜ਼ਾਰ ਤੋਂ ਵਧ ਅਧਿਆਪਕ ਰਾਤੋ ਰਾਤ ਨੌਕਰੀ ਤੋਂ ਕਢ ਦਿੱਤੇ। ਬੋਰਡ ਦੇ ਉਚ ਅਧਿਕਾਰੀ ਦੀ ਡਿਗਰੀ ਜਾਅਲੀ ਨਿਕਲਣ ਕਾਰਨ ਰਾਜਧਾਨ ਵਿੱਚ ਹਲਚਲ ਮਚ ਗਈ ਹੈ। ਇਸ ਜਾਅਲੀ ਡਿਗਰੀ ਵਾਲੇ ਅਧਿਕਾਰੀ ਦੀ ਨਿਯੁਕਤੀ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਹੱਥੀਂ ਹੋਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਬੰਧੀ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਪੰਜਾਬ ਦੀ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਸਮਝੀ। ਇਹ ਮਾਮਲਾ ਇਸ ਸਮੇਂ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੁੱਜ ਗਿਆ ਹੈ। ਅਦਾਲਤ ਦੀ ਸੁਣਵਾਈ  ਦੌਰਾਨ ਹੀ ਉਚ ਅਧਿਕਾਰੀ ਦੀ ਜਾਅਲੀ ਡਿਗਰੀ ਸਬੰਧੀ ਖੁਲਾਸਾ ਹੋਇਆ ਹੈ। ਸਿੱਖਿਆ ਵਿਭਾਗ ਦੀ ਸਕੱਤਰ ਅੰਜਲੀ ਬਾਵੜਾ ਨੇ ਇਸ ਸਬੰਧੀ ਆਪਣੇ ਹਲਫਨਾਮੇ ਵਿੱਚ ਦੱਸਿਆ ਹੈ ਕਿ ਬੋਰਡ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਨੇ ਮੁਹਾਲੀ ਦੇ ਅਗਰਵਾਲ ਕਾਲਜ ਦੇ ਪੱਕੇ ਸਟੂਡੈਂਟ ਵਜੋਂ ਦਾਖਲਾ ਭਰ ਕੇ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ ਤੋਂ ਐਮ ਟੈਕ ਦੀ ਹਾਸਿਲ ਕੀਤੀ।
ਜਾਂਚ ਤੋਂ ਬਾਅਦ ਇਹ ਡਿਗਰੀ ਅਯੋਗ ਪਾਈ ਗਈ ਜਿਸ ’ਤੇ ਹਾਈਕੋਰਟ ਦੇ ਆਦੇਸ਼ ’ਤੇ ਇਸ ਦੀ ਫਿਰ ਤੋਂ ਜਾਂਚ ਕਰਾਉਣ ਦੇ ਹੁਕਮ ਦਿੱਤੇ ਗਏ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਅੱਡ ਹੋ ਸਕੇ। ਪੰਜਾਬ ਸਰਕਾਰ ਵੱਲੋਂ ਆਲ ਇੰਡੀਆ ਕੋਂਸਲ ਫਾਰ ਤਕਨੀਕੀ ਸਿੱਖਿਆ, ਪੰਜਾਬ ਤਕਨੀਕੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਰਾਹੀਂ ਕੀਤੀ ਗਈ ਪੜ੍ਹਤਾਲ ਤੋ ਇਹ ਡਿਗਰੀ ਆਯੋਗ ਅਤੇ ਅਪ੍ਰਵਾਨਗੀ ਯੋਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧ ਵਿੱਚ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦੇ ਨੇੜਲੇ ਹਲਕਿਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਸਿੱਖਿਆ ਵਿਭਾਗ ਨੇ  ਜਾਅਲੀ ਡਿਗਰੀਆਂ ਵਾਲੇ ਅਧਿਅਪਕ ਤਾਂ ਰਾਤੋ-ਰਾਤ ਘਰ ਤੌਰ ਦਿੱਤੇ ਪਰ ਸਿੱਖਿਆ ਬੋਰਡ ਦੇ ਇਸ ੱਅਧਿਕਾਰੀ ਨਾਲ ਵਿਸ਼ੇਸ਼ ਸਲੂਕ ਹੋ ਰਿਹਾ ਹੈ।

WRITTEN BY