Skip to content
Independent perspectives. Global stories.
BREAKING

‘ਮੇਕ ਇਨ ਇੰਡੀਆ’ ਮੁਹਿੰਮ ਦੇ ਮੱਦੇਨਜ਼ਰ ਚੀਨ ਨੇ ਸ਼ੁਰੂ ਕੀਤੀ ‘ਮੇਡ ਇਨ ਚਾਈਨਾ’ ਮੁਹਿੰਮ

Share this story

ਨਵੀਂ ਦਿੱਲੀ, 25 ਸਤੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਿਰਮਾਣ ਉਦਯੋਗਾਂ ਦਾ ‘ਹੱਬ’ ਬਣਾਉਣ ਦੀ ਆਪਣੀ ਸਰਕਾਰ ਦੀ ਮਹੱਤਵਪੂਰਨ ਯੋਜਨਾ ‘ਮੇਕ ਇਨ ਇੰਡੀਆ’ ਦੀ ਅੱਜ ਸ਼ੁਰੂਆਤ ਕੀਤੀ ਗਈ। ਅਜੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੇ ਕੁਝ ਹੀ ਸਮਾਂ ਹੋਇਆ ਸੀ ਕਿ ਚੀਨ ਨੇ ਵੀ ਭਾਰਤ ਦੇ ਇਸ ਅਭਿਆਨ ਦੇ ਜਵਾਬ ‘ਚ ‘ਮੇਡ ਇਨ ਚਾਈਨਾ’ ਦੀ ਸ਼ੁਰੂਆਤ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚੀਨ ਸਰਕਾਰ ਨੇ ਆਪਣੇ ਦੇਸ਼ ’ਚ ਉਤਪਾਦ ਸਮਰੱਥਾ ਨੂੰ ਹੋਰ ਵਧਾਉਣ ਲਈ ‘ਮੇਡ ਇਨ ਚਾਈਨਾ’ ਮੁਹਿੰਮ ਨੂੰ ਲਾਂਚ ਕੀਤਾ ਹੈ। ਇਸ ਮੁਹਿੰਮ ਤਹਿਤ ਚੀਨ ਸਰਕਾਰ ਹੁਣ ਟੈਕਸ ‘ਚ ਕਈ ਤਰ੍ਹਾਂ ਦੀਆਂ ਰਿਆਇਤਾਂ ਦੇਵੇਗੀ। ਉਥੇ ਚੀਨੀ ਸਰਕਾਰ ਨੇ ਹੋਰ ਸਹੂਲਤਾਂ ਦੇਣ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਨਿਰਮਾਣ ਉਦਯੋਗਾਂ ਨੂੰ ਹੋਰ ਉਤਸ਼ਾਹ ਮਿਲ ਸਕੇ।

WRITTEN BY