Skip to content
Independent perspectives. Global stories.
BREAKING

ਭਾਜਪਾ-ਸ਼ਿਵ ਸੈਨਾ ਦਾ 25 ਸਾਲ ਪੁਰਾਣਾ ਗਠਜੋੜ ਖਤਮ

Share this story

ਮੁੰਬਈ/ਨਵੀਂ ਦਿੱਲੀ, 25 ਸਤੰਬਰ (ਪੀ. ਟੀ)- 22 ਦਿਨਾਂ ਦੀਆਂ ਮੈਰਾਥਨ ਮੀਟਿੰਗਾਂ ਅਤੇ ਭਾਰੀ ਉਠਕਬੈਠਕ ਦੇ ਬਾਅਦ ਆਖਿਰਕਾਰ ਭਾਜਪਾ ਅਤੇ ਸ਼ਿਵ ਸੈਨਾ ਦਾ 25 ਸਾਲ ਪੁਰਾਣਾ ਗਠਜੋੜ ਖਤਮ ਹੋ ਗਿਆ ਹੈ। ਭਾਜਪਾ ਅਤੇ ਰਾਸ਼ਟਰੀ ਸਮਾਜ ਪਾਰਟੀ ਅਤੇ ਸਵਾਭਿਮਾਨੀ ਸ਼ੇਤਕਾਰੀ ਸੰਗਠਨ ਵਰਗੀਆਂ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਵਿਧਾਨਸਭਾ ਚੋਣ ਲੜੇਗੀ। ਭਾਜਪਾ ਆਗੂਆਂ ਨੇ ਵੀਰਵਾਰ ਸ਼ਾਮ ਪ੍ਰੈੱਸ ਕਾਨਫਰੰਸ ਕਰਕੇ ਮਹਾਯੁਤੀ ਟੁੱਟਣ ਦੀ ਜਾਣਕਾਰੀ ਦਿੱਤੀ। ਭਾਜਪਾ ਨੇ ਕਿਹਾ ਕਿ ਉਸ ਦੇ ਵੱਲੋਂ ਗਠਜੋੜ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸੀਟਾਂ ਦੀ ਗਿਣਤੀ ਅਤੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸ਼ਿਵਸੈਨਾ ਜਿੱਦ ਉਤੇ ਅੜੀ ਰਹੀ ਅਤੇ ਉਸ ਨੇ ਛੋਟੀਆਂ ਪਾਰਟੀਆਂ ਨਾਲ ਇਨਸਾਫ ਨਹੀਂ ਕੀਤਾ। ਇਸ ਦੇ ਬਾਅਦ ਭਾਜਪਾ ਦੀ ਕੋਰ ਕਮੇਟੀ ਨੇ ਗਠਜੋੜ ਖਤਮ ਕਰਨ ਦਾ ਫੈਸਲਾ ਲਿਆ।

WRITTEN BY