‘ਮੇਕ ਇਨ ਇੰਡੀਆ’ ਸੁਮਿਟ ’ਚ ਉਦਯੋਗਪਤੀਆਂ ਨੂੰ ਕੀਤਾ ਉਤਸ਼ਾਹਿਤ
ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਿਸ਼ਨ ਮੇਕ ਇਨ ਇੰਡੀਆ’ ਨੂੰ ਲਾਂਚ ਕਰ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਦੇ ਵਿਗਿਆਨ ਭਵਨ ਵਿਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਰੀ ਪੂਰੀ ਨੌਕਰਸ਼ਾਹੀ ਸਕਰਾਤਮਕ ਸੋਚ ਵਾਲੀ ਹੈ। ਦੁਨੀਆ ਏਸ਼ੀਆ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਲੋਕ ਦੇਸ਼ ਕਿਉਂ ਛੱਡਣਾ ਚਾਹੁੰਦੇ ਹਨ। ਸਰਕਾਰ ਹੋਣ ਨਾਲ ਕੰਮ ਨਹੀਂ ਹੁੰਦਾ, ਸਰਕਾਰ ਹੋਣ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਦੁਨੀਆ ਦੇ ਲੋਕ ਹਿੰਦੋਸਤਾਨ ਨੂੰ ਲੱਭਦੇ ਹੋਏ ਖੁਦ ਚਲੇ ਆਉਣਗੇ। ਉਨ੍ਹਾਂ ਕਿਹਾ ਕਿ ਐੱਫ. ਡੀ. ਆਈ. ਦਾ ਮਤਲਬ ਫਰਸਟ ਡਿਵੈਲਪਮੈਂਟ ਇੰਡੀਆ ਹੈ। ਕੋਈ ਵੀ ਉਦਯੋਗਪਤੀ ਬਾਹਰ ਜਾਣ ਲਈ ਮਜਬੂਰ ਨਾ
ਹੋਵੇ। ਉਨ੍ਹਾਂ ਕਿਹਾ ਕਿ ਉਦਯੋਗਾਂ ਦਾ ਸਰਕਾਰ ’ਤੇ ਭਰੋਸਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਪੂਰੀ ਦੁਨੀਆ ਵਿਚ ਭਾਰਤ ਅਜਿਹਾ ਹੈ, ਜਿੱਥੇ ਤਿੰਨੋਂ ‘ਡੀ’ ਮੌਜੂਦ ਹਨ। ਸਰਕਾਰ ਕਿਸ ਲਈ ਹੈ, ਦੇਸ਼ ਦੇ ਨਾਗਰਿਕਾਂ ਲਈ ਹੈ। ਬੇਰੋਜ਼ਗਾਰੀ ਨਹੀਂ ਸਗੋਂ ਵਿਸ਼ਵਾਸ ਨਾਲ ਸ਼ੁਰੂਆਤ ਕਰਨ ਭਾਰਤੀ। ਭਾਰਤ ਨੇ ਮੰਗਲ ਮਿਸ਼ਨ ਦੀ ਸਫਲਤਾ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਦਯੋਗਪਤੀਆਂ ਨੂੰ ਨਿਓਤਾ ਆਓ, ਮੌਕੇ ਬਹੁਤ ਹਨ। ਵਪਾਰ ਦੇ ਨਵੇਂ ਖੇਤਰ ਖੁੱਲ ਰਹੇ ਹਨ। ਹੁਨਰ ਅਤੇ ਵਿਕਾਸ ਨਾਲ ਹੀ ਬਦਲਣਗੇ ਹਾਲਾਤ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ‘ਸ਼ੇਰ ਦਾ ਕਦਮ’ ਹੈ।



