Skip to content
Independent perspectives. Global stories.
BREAKING

ਮੋਦੀ ਸਾਹਿਬ ਵਰਤ ਰੱਖਣ ਨਾਲ ਤਾਂ ਕੋਈ ਪ੍ਰਾਪਤੀ ਨਹੀਂ ਹੋਣੀ ਕਿਉਂਕਿ ਤੁਹਾਡੇ ਹੱਥ ਮਨੁੱਖਤਾ ਦੇ ਖ਼ੂਨ ਨਾਲ ਰੰਗੇ ਹੋਏ ਹਨ : ਮਾਨ

Share this story

ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਪੀ. ਟੀ.)- ‘‘ਜਿਸ ਨੇ 2000 ਮੁਸਲਮਾਨਾਂ ਦਾ ਕਤਲੇਆਮ ਕੀਤਾ ਹੋਵੇ, 60,000 ਜ਼ਿੰਮੀਦਾਰ ਸਿੱਖ ਪਰਿਵਾਰਾਂ ਨੂੰ ਬੇਜ਼ਮੀਨੀ ਅਤੇ ਬੇਘਰ ਕਰਕੇ ਘੋਰ ਜ਼ਬਰ-ਜੁਲਮ ਕੀਤਾ ਹੋਵੇ, ਉਹ ਕੌਮਾਂਤਰੀ ਪੱਧਰ ਉਤੇ ਜਾਂ ਉਸ ਪਰਮਾਤਮਾਂ ਨੂੰ ਖੁਸ਼ ਕਰਨ ਲਈ ਕਿੰਨ੍ਹੇ ਵੀ ਪਾਖੰਡਬਾਜ਼ੀ ਕਿਉਂ ਨਾ ਕਰ ਲਵੇ, ਉਹ ਮਨੁੱਖਤਾ ਦੇ ਕਤਲੇਆਮ ਦੇ ਦੋਸ਼ਾਂ ਤੋ ਨਾ ਤਾਂ ਬਰੀ ਹੋ ਸਕਦਾ ਹੈ ਅਤੇ ਨਾ ਹੀ ਉਹ ਵਰਤ ਰੱਖਕੇ ਪ੍ਰਮਾਤਮਾ ਪਾ ਸਕਦਾ ਹੈ । ਇਸ ਲਈ ਸ੍ਰੀ ਮੋਦੀ ਨੂੰ ਆਪਣਾ ਅਮਰੀਕਾ ਦਾ ਦੌਰਾ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਆਪਣੇ ਲੁਕਵੇ ਮੰਦਭਾਵਨਾ ਭਰੇ ਮਿਸਨ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕਣਗੇ । ਜੇਕਰ ਵਰਤਾਂ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਅਤੇ ਉਹਨਾਂ ਦੇ ਮਨ ਵਿਚ ਉਸ ਪ੍ਰਮਾਤਮਾਂ ਦਾ ਡਰ-ਭੈ ਹੁੰਦਾ ਤਾਂ ਉਹ ਮੁਸਲਮਾਨਾਂ ਅਤੇ ਸਿੱਖਾਂ ਉਤੇ ਜ਼ਬਰ-ਜੁਲਮ ਹੀ ਕਿਉਂ ਕਰਦੇ ?ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ

ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਾਗੀ ਤੇ ਦੋਸ਼ੀ ਚਿਹਰੇ ਉਤੇ ਨਕਾਬ ਚੜ੍ਹਾਕੇ ਮੋਦੀ ਵੱਲੋ ਕੀਤੀ ਜਾ ਰਹੀ ਆਡੰਬਰਬਾਜੀ ਨੂੰ ‘‘ਨੌ ਸੌ ਚੂਹਾ ਖਾਕੇ, ਬਿੱਲੀ ਹੱਜ ਨੂੰ ਚੱਲੀੂ ਦੀ ਕਹਾਵਤ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਦੀ ਅਮਰੀਕਾ ਯਾਤਰਾ ਅਤੇ ਵਰਤ ਰੱਖਣ ਦੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ ਕਿ ਅਮਰੀਕਾ ਦੀ ਸ੍ਰੀ ਓਬਾਮਾ ਹਕੂਮਤ ਨੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਕਤਲੇਆਮ ਕਰਨ ਵਾਲੇ ਮੋਦੀ ਦੇ ਅਮਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲੇ ਮੋਦੀ ਦਾ ਵੀਜ਼ਾ ਰੱਦ ਕਰ ਦਿੱਤਾ ਸੀ । ਹੁਣ ਉਸ ਨੇ ਅਜਿਹਾ ਕਿਹੜਾ ਮਨੁੱਖਤਾ ਜਾਂ ਇਨਸਾਨੀਅਤ ਪੱਖੀ ਅਮਲ ਕੀਤਾ ਹੈ, ਜਿਸ ਨਾਲ ਅਮਰੀਕਾ ਦੀ ਓਬਾਮਾ ਹਕੂਮਤ ਨੇ ਸ੍ਰੀ ਮੋਦੀ ਨੂੰ ਅਮਰੀਕਾ ਦਾ ਵੀਜ਼ਾ ਦੇ ਦਿੱਤਾ ਹੈ। ਜਦੋਕਿ ਅਮਰੀਕਨ ਕਾਨੂੰਨ ਦੇ ਅਨੁਸਾਰ ਕਤਲੇਆਮ ਤੇ ਨਸ਼ਲਕੁਸੀ ਕਰਨ ਵਾਲਾ ਤੇ ਮਨੁੱਖਤਾ ਦਾ ਦੋਸ਼ੀ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਰੱਖ ਸਕਦਾ ।

WRITTEN BY