ਨਿਊਯਾਰਕ, 24 ਸਤੰਬਰ (ਪੀ. ਟੀ.)- ਤੁਰਕੀ ਦੇ ਰਾਸ਼ਟਰਪਤੀ ਰਸੀਪ ਤਯਪ ਏਡਰੇਗਨ ਨੇ ਕਿਹਾ ਹੈ ਕਿ ਉਹ ਇਸਲਾਮਿਕ ਸਟੇਟ ਸਮੂਹ ਖਿਲਾਫ ਪੱਛਮੀ ਦੇਸ਼ਾਂ ਅਤੇ ਅਰਬ ਦੇਸ਼ਾਂ ਦੀਆਂ ਮੁਹਿੰਮਾਂ ਦੇ ਪ੍ਰਤੀ ਆਪਣੇ ਵਲੋਂ ਸਮਰਥਨ ਵਧਾਉਣ ਲਈ ਸੈਨਿਕ ਹਿੱਸੇਦਾਰੀ ਨੂੰ ਇਸ ‘ਚ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੇ ਹਨ। ਨਿਊਯਾਰਕ ’ਚ ਤੁਰਕੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਏਡਰੇਗਨ ਵਲੋਂ ਦਿੱਤਾ ਗਿਆ ਇਹ ਬਿਆਨ ਸਮੂਹ ਨਾਲ ਲੜਨ ਦੇ ਅੰਤਰਰਾਸ਼ਟਰੀ ਯਤਨਾਂ ’ਚ ਤੁਰਕੀ ਦੇ ਰੁਖ਼ ’ਚ ਇਕ ਪ੍ਰਭਾਵੀ ਬਦਲਾਅ ਦਾ ਸੰਕੇਤ ਹੈ।


