ਮੁੰਬਈ, 24 ਸਤੰਬਰ (ਪੀ. ਟੀ.)-ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਲਈ ਸ਼ਿਵ ਸੈਨਾ ਤੇ ਭਾਜਪਾ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪਿਆ ਰੇੜਕਾ ਹੱਲ ਹੋਣ ਦੇ ਸ਼ੁਰੂਆਤੀ ਸੰਕੇਤਾਂ ਦਰਮਿਆਨ ਗਠਜੋੜ ਵਿਚ ਸ਼ਾਮਿਲ ਛੋਟੀਆਂ ਪਾਰਟੀਆਂ ਨੇ ਉਨ੍ਹਾਂ ਲਈ ਘਟ ਸੀਟਾਂ ਛੱਡਣ ਉਪਰ ਅਸਹਿਮਤੀ ਪ੍ਰਗਟਾਈ ਹੈ। 6 ਵਿਰੋਧੀ ਪਾਰਟੀਆਂ ਦਾ ਗਠਜੋੜ ‘ਮਹਾਯੁਤੀ’ ਆਪਸੀ ਮੱਤਭੇਦ ਸੁਲਝਾਉਣ ‘ਚ ਅਸਫਲ ਰਿਹਾ ਹੈ। ਸ਼ਿਵ ਸੈਨਾ ਭਾਜਪਾ ਲਈ 130 ਸੀਟਾਂ ਛੱਡਣ ਲਈ ਤਿਆਰ ਹੈ ਪਰ ਉਹ ਖੁਦ 151 ਸੀਟਾਂ ਤੋਂ ਘਟ ਉਪਰ ਚੋਣ ਲੜਨ ਲਈ ਤਿਆਰ ਨਹੀਂ ਹੈ। ਇਸ ਤਰਾਂ ਬਾਕੀ 4 ਛੋਟੀਆਂ ਸਹਿਯੋਗੀ ਪਾਰਟੀਆਂ ਲਈ ਕੇਵਲ 7 ਸੀਟਾਂ ਹੀ ਬੱਚਦੀਆਂ ਹਨ।



