Skip to content
Independent perspectives. Global stories.
BREAKING

ਗੋਬਿੰਦ ਸਾਗਰ ਝੀਲ ’ਚ ਬੱਸ ਡਿੱਗਣ ਕਾਰਨ 30 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ

Share this story

ਸ਼ਿਮਲਾ, 24 ਸਤੰਬਰ (ਪੀ. ਟੀ.)- ਇਥੋਂ ਕਰੀਬ 95 ਕਿਲੋਮੀਟਰ ਦੂਰ ਬਿਲਾਸਪੁਰ ਦੇ ਨਜ਼ਦੀਕ ਰਈਆਂ ‘ਚ ਅੱਜ ਸਵੇਰੇ ਇਕ ਬੱਸ ਗੋਬਿੰਦ ਸਾਗਰ ਝੀਲ ‘ਚ ਡਿੱਗ ਗਈ ਜਿਸ ‘ਚ ਕਰੀਬ 30 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 12 ਲਾਸ਼ਾਂ ਮਿਲੀਆਂ ਹਨ ਅਤੇ ਬੱਸ ਨੂੰ ਪਾਣੀ ਵਿਚੋਂ ਕੱਢਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕ ਲਾਪਤਾ ਹਨ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਬੱਸ ‘ਚ ਸਵਾਰ ਯਾਤਰੀਆਂ ਦੀ ਅਸਲ ਗਿਣਤੀ ਦਾ ਪਤਾ ਨਹੀਂ ਹੈ। ਇਹ ਬੱਸ ਇਕ ਨਿੱਜੀ ਟਰਾਂਸਪੋਰਟ ਦੀ ਸੀ ਅਤੇ ਰਿਸ਼ੀਕੇਸ਼ ਤੋਂ ਬਿਲਾਸਪੁਰ ਜਾ ਰਹੀ ਸੀ।

WRITTEN BY